ਪੁਲਿਸ ਮੁਲਾਜ਼ਮ ਪਤੀ ਦੀ ਸ਼ਰਮਨਾਕ ਕਰਤੂੂਤ : ਪਤਨੀ ਦੀਆਂ ਨਿੱਜੀ ਤਸਵੀਰਾਂ ਇੰਸਟਾ ‘ਤੇ ਕੀਤੀਆਂ ਅਪਲੋਡ, ਹੇਠਾਂ ਲਿਖਿਆ…

0
455

ਬੈਂਗਲੁਰੂ | ਬੰਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੇ ਦਿੱਲੀ ਵਿੱਚ ਕੰਮ ਕਰਨ ਵਾਲੇ ਆਪਣੇ ਪੁਲਿਸ ਕਰਮਚਾਰੀ ਪਤੀ ‘ਤੇ ਉਸਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀਆਂ ਹਨ। ਮਹਿਲਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਪਤੀ ਨੇ ਉਸਦੇ ਨਾਮ ਤੋਂ ਖੋਲੇ ਗਏ ਇੰਸਟਾਗ੍ਰਾਮ ‘ਤੇ ਉਸਦੀਆਂ ਨਿੱਜੀ ਤਸਵੀਰਾਂ ਅਪਲੋਡ ਕੀਤੀਆਂ ਹਨ।

ਇਸ ਜੋੜੇ ਦੀ ਇੱਕ 13 ਸਾਲ ਦੀ ਬੇਟੀ ਹੈ
ਮਾਮਲੇ ਸਬੰਧੀ ਗਰਿਮਾ ਕੁਮਾਰੀ ਵਾਸੀ ਬਾਬਾਨਗਰ, ਯੇਲਹੰਕਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਸ਼ਰਵਣ ਕੁਮਾਰ ਇੰਟੈਲੀਜੈਂਸ ਬਿਊਰੋ ‘ਚ ਬਤੌਰ ਇੰਸਪੈਕਟਰ ਕੰਮ ਕਰਦਾ ਹੈ ਅਤੇ ਉਸਨੇ ਉਸ ਤੋਂ ਤਲਾਕ ਲਈ ਅਰਜ਼ੀ ਦਿੱਤੀ ਹੈ। ਔਰਤ ਨੇ ਦੱਸਿਆ ਕਿ ਸਾਡੀ ਇੱਕ 13 ਸਾਲ ਦੀ ਬੇਟੀ ਹੈ।

ਇੰਸਟਾਗ੍ਰਾਮ ‘ਤੇ ਨਿੱਜੀ ਫੋਟੋਆਂ ਅਪਲੋਡ ਕੀਤੀਆਂ
ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਜੁਲਾਈ ‘ਚ ਬੈਂਗਲੁਰੂ ਆਇਆ ਸੀ। ਇਸ ਦੌਰਾਨ ਉਸ ਨੇ ਮੇਰੇ ਡਰਿੰਕ ‘ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਮੈਨੂੰ ਪੀਣ ਲਈ ਦੇ ਦਿੱਤਾ। ਫਿਰ, ਉਸਨੇ ਇਸ ਨੂੰ ਪੀਂਦੇ ਹੋਏ ਮੇਰੀਆਂ ਤਸਵੀਰਾਂ ਲਈਆਂ ਅਤੇ ਉਹਨਾਂ ਨੂੰ ਮੇਰੇ ਨਾਮ ‘ਤੇ ਖੋਲ੍ਹੇ ਗਏ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਕੀਤਾ।

ਮੈਨੂੰ ਬਦਨਾਮ ਕਰਨ ਤੋਂ ਇਲਾਵਾ ਉਸ ਨੇ ਮੇਰੀਆਂ ਕੁਝ ਨਿੱਜੀ ਫੋਟੋਆਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਅਪਲੋਡ ਕਰ ਦਿੱਤੀਆਂ। ਇਸ ਤੋਂ ਬਾਅਦ ਹੁਣ ਉਹ ਮੈਨੂੰ ਧਮਕੀਆਂ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਮੈਂ ਉਸ ਨੂੰ ਤਲਾਕ ਨਾ ਦਿੱਤਾ ਤਾਂ ਉਹ ਮੈਨੂੰ ਮਾਰ ਦੇਵੇਗਾ। ਪੁਲਿਸ ਨੇ ਪਤੀ ਖ਼ਿਲਾਫ਼ ਆਈਆਈਟੀ ਐਕਟ 2000 ਤਹਿਤ ਕੇਸ ਦਰਜ ਕਰ ਲਿਆ ਹੈ।