ਲੁਧਿਆਣਾ | ਸ਼ਿਮਲਪੁਰੀ ਇਲਾਕੇ ਦੀ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਕਿ ਇੱਕ ਨੌਜਵਾਨ ਵੱਲੋਂ ਇੱਕ ਜਰਮਨ ਸ਼ੇਫਰਡ ਕੁੱਤੀ ਦਾ ਰੇਪ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁੱਤੀ ਦੇ ਮਾਲਕਾਂ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਏ ਹੋਏ ਸੀ ਅਤੇ ਉਹਨਾਂ ਦਾ ਕੁੱਤੀ ਘਰ ਵਿੱਚ ਇਕੱਲੀ ਸੀ ਅਤੇ ਉਹ ਲੜਕਾ ਕੰਧ ਟੱਪ ਕੇ ਆਇਆ ਅਤੇ ਕੁੱਤੀ ਨਾਲ ਗ਼ਲਤ ਕੰਮ ਕਰਨ ਲੱਗਾ ਤਾਂ ਘਰ ਦੇ ਵਿੱਚ ਇੱਕ ਲੜਕਾ ਸੀ, ਜਿਸ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਫਿਰ ਉਨ੍ਹਾਂ ਨੂੰ ਇਤਲਾਹ ਕੀਤਾ।
ਮੌਕੇ ‘ਤੇ ਐਨੀਮਲ NGO ਵਾਲੇ ਵੀ ਪਹੁੰਚ ਗਏ ਅਤੇ ਪੁਲਿਸ ਵਾਲੇ ਵੀ ਅਤੇ ਉਨ੍ਹਾਂ ਨੇ ਉਸ ਲੜਕੇ ਨੂੰ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਥਾਣਾ ਸ਼ਿਮਲਪੁਰੀ ਦੇ ਮੁਲਾਜ਼ਮਾਂ ਨੇ ਇਸ ਮਾਮਲੇ ਵਿੱਚ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਇਸ ਮਾਮਲੇ ਵਿੱਚ ਏਡੀਸੀਪੀ ਸਾਹਿਬ ਗੱਲਬਾਤ ਕਰਨਗੇ ਪਰ ਦੂਜੇ ਪਾਸੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ।