ਲੁਧਿਆਣਾ ‘ਚ ਸ਼ਰਮਨਾਕ ਕਾਰਾ : ਧੌਣ ‘ਤੇ ਦਾਤ ਰੱਖ ਕੇ 12 ਸਾਲ ਦੀ ਲੜਕੀ ਨਾਲ Rape, ਮਾਂ ਨੂੰ ਦੇਖ ਭੱਜਿਆ ਮੁਲਜ਼ਮ

0
1643

ਲੁਧਿਆਣਾ | ਲੁਧਿਆਣਾ ‘ਚ ਟਿੱਬਾ ਰੋਡ ਦੇ ਨਿਊ ਭਗਵਾਨ ਨਗਰ ਇਲਾਕੇ ਦੇ ਇਕ ਮਕਾਨ ‘ਚ ਵੜੇ ਨੌਜਵਾਨ ਨੇ ਨਾਬਾਲਿਗਾ ਦੀ ਧੌਣ ‘ਤੇ ਦਾਤ ਰੱਖ ਕੇ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਨਾਲ ਆਈ ਇਕ ਅਣਪਛਾਤੀ ਔਰਤ ਉਸ ਸਮੇਂ ਘਰ ਦੇ ਦਰਵਾਜ਼ੇ ‘ਤੇ ਖੜ੍ਹੀ ਰਹੀ।

ਮੌਕੇ ‘ਤੇ ਆਈ ਨਾਬਾਲਿਗਾ ਦੀ ਮਾਂ ਨੂੰ ਦੇਖ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਬਾਅਦ ‘ਚ ਥਾਣਾ ਟਿੱਬਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਿਸ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਨੂੰ ਸ਼ਨੀਵਾਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਸ ਦੀ ਪਛਾਣ ਗੋਇਲ ਕਾਲੋਨੀ ਵਾਸੀ 21 ਸਾਲਾ ਸਿਮਰਜੀਤ ਦੇ ਰੂਪ ‘ਚ ਹੋਈ, ਜਦੋਂਕਿ ਉਸ ਦੇ ਨਾਲ ਆਈ ਔਰਤ ਬਾਰੇ ਅਜੇ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਨਿਊ ਭਗਵਾਨ ਨਗਰ ਵਾਸੀ ਔਰਤ ਦੀ ਸ਼ਿਕਾਇਤ ‘ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ।

ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ ਉਹ ਗੋਇਲ ਕਾਲੋਨੀ ‘ਚ ਕਿਰਾਏ ‘ਤੇ ਰਹਿੰਦੀ ਸੀ। ਉਥੇ ਗੁਆਂਢ ‘ਚ ਰਹਿਣ ਵਾਲਾ ਮੁਲਜ਼ਮ ਸਿਮਰਜੀਤ ਸਿੰਘ ਉਸ ਦੀ 12 ਸਾਲਾ ਬੇਟੀ ਨਾਲ ਛੇੜਛਾੜ ਕਰਦਾ ਸੀ, ਜਦੋਂ ਉਹ ਰੋਕਣ ‘ਤੇ ਵੀ ਨਾ ਰੁਕਿਆ ਤਾਂ ਉਨ੍ਹਾਂ ਨੇ ਉਹ ਮਕਾਨ ਛੱਡ ਦਿੱਤਾ ਤੇ ਨਿਊ ਭਗਵਾਨ ਨਗਰ ‘ਚ ਰਹਿਣ ਲੱਗੇ।

11 ਅਗਸਤ ਦੀ ਰਾਤ 9 ਵਜੇ ਮੁਲਜ਼ਮ ਜ਼ਬਰਦਸਤੀ ਉਨ੍ਹਾਂ ਦੇ ਘਰ ‘ਚ ਵੜ ਗਿਆ। ਉਸ ਨੇ ਆਉਂਦੇ ਹੀ ਉਸ ਦੀ ਬੇਟੀ ਦੀ ਧੋਣ ‘ਤੇ ਦਾਤ ਰੱਖਿਆ ਤੇ ਉਸ ਦੇ ਨਾਲ ਰੇਪ ਕੀਤਾ। ਉਦੋਂ ਅਣਪਛਾਤੀ ਔਰਤ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਹੋ ਕੇ ਨਿਗਰਾਨੀ ਕਰ ਰਹੀ ਸੀ। ਉਸੇ ਦੌਰਾਨ ਨਾਬਾਲਿਗਾ ਦੀ ਮਾਂ ਉਥੇ ਪਹੁੰਚ ਗਈ। ਉਸ ਨੂੰ ਦੇਖਦੇ ਹੀ ਮੁਲਜ਼ਮ ਔਰਤ ਨੂੰ ਲੈ ਕੇ ਸਕੂਟਰ ’ਤੇ ਫਰਾਰ ਹੋ ਗਿਆ।