ਅੰਮ੍ਰਿਤਸਰ/ਨਵਾਂਸ਼ਹਿਰ, 10 ਦਸੰਬਰ | ਨਵਾਂਸ਼ਹਿਰ ਵਿਖੇ ਸ਼ਨੀਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਜਿਥੇ 3 ਜਾਨਾਂ ਚਲੀਆਂ ਗਈਆਂ, ਉਥੇ ਹੀ ਇਸ ਹਾਦਸੇ ’ਚ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਗਿਆ।
ਨਵੀਂ ਸਕਾਰਪੀਓ ਖ਼ਰੀਦਣ ਦੇ ਇੱਛੁਕ ਮ੍ਰਿਤਕ ਪਲਵਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਸਥਿਤ ਕਾਰ ਦੇ ਸ਼ੋਅਰੂਮ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕਾਰ ਦੀ ਵੇਟਿੰਗ ਲਗਭਗ ਇਕ ਮਹੀਨਾ ਹੈ। ਜਾਣਕਾਰਾਂ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਉਡੀਕ ਦਾ ਸਮਾਂ ਇਕ ਮਹੀਨੇ ਦਾ ਸੀ, ਜਿਸ ਕਾਰਨ ਉਸ ਨੇ ਚੰਡੀਗੜ੍ਹ ਤੋਂ ਕਾਰ ਲੈਣ ਦਾ ਫ਼ੈਸਲਾ ਕੀਤਾ ਅਤੇ ਇਸ ਸਬੰਧ ’ਚ ਉਹ ਆਪਣੇ 2 ਜਾਣਕਾਰਾਂ ਨਾਲ ਚੰਡੀਗੜ੍ਹ ਗਿਆ ਹੋਇਆ ਸੀ, ਜਿਥੋਂ ਵਾਪਸ ਆਉਂਦੇ ਸਮੇਂ ਉਕਤ ਹਾਦਸਾ ਵਾਪਰ ਗਿਆ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਨਵੀਂ ਸਕਾਰਪੀਓ ਕਾਰ ਦੀ ਬੁਕਿੰਗ ਕਰਵਾ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਤਾਂ ਉਸ ਦੇ ਬੈਗ ’ਚ 6 ਲੱਖ ਰੁਪਏ ਦੀ ਰਕਮ ਸੀ। ਘਟਨਾ ਤੋਂ ਬਾਅਦ ਕਾਰ ’ਚੋਂ ਬੈਗ ਤਾਂ ਮਿਲਿਆ ਪਰ ਉਸ ਵਿਚੋਂ ਪੈਸੇ ਗਾਇਬ ਸਨ। ਇਸੇ ਤਰ੍ਹਾਂ ਕਾਰ ਚਾਲਕ ਦੇ ਗਲੇ ਵਿਚੋਂ ਸੋਨੇ ਦੀ ਚੇਨ ਗਾਇਬ ਮਿਲੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਅਣਪਛਾਤੇ ਵਿਅਕਤੀਆਂ ਵੱਲੋਂ ਨਕਦੀ ਅਤੇ ਸੋਨੇ ਦੀ ਚੇਨ ਚੋਰੀ ਕਰ ਲਈ ਗਈ। ਮ੍ਰਿਤਕ ਪਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਕਤ ਹਾਦਸਾ ਰਾਤ ਨੂੰ ਵਾਪਰਿਆ
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)