ਮੋਗਾ : ਇਨਸਾਨੀਅਤ ਹੋਈ ਸ਼ਰਮਸਾਰ, ਮੋਗਾ ‘ਚ ਨਾਲੀ ‘ਚੋਂ ਮਿਲਿਆ ਨਵ ਜੰਮਿਆ ਬੱਚਾ, ਮਾਮਲਾ ਦਰਜ

0
1525

ਮੋਗਾ। ਸੰਸਾਰ ਭਰ ‘ਚ ਲੱਖਾਂ ਅਜਿਹੇ ਮੰਦਭਾਗੇ ਜੋੜੇ ਹਨ ਜੋ ਔਲਾਦ ਖੁਣੋਂ ਵਾਂਝੇ ਹੋਣ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੇ ਘਰ ਵੀ ਔਲਾਦ ਹੋ ਜਾਵੇ, ਉੱਥੇ ਅਜਿਹੇ ਸੌੜੀ ਸੋਚ ਦੇ ਇਨਸਾਨ ਵੀ ਹਨ ਜੋ ਪਰਮਾਤਮਾ ਦੀ ਬਖਸ਼ਿਸ਼ ਹੋਈ ਇਸ ਨਿਆਮਤ ਨੂੰ ਜੰਮ ਕੇ ਗਲ਼ੀਆਂ ਵਿੱਚ ਸੁਟ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸਥਾਨਕ ਨਿਊ ਟਾਊਨ ਵਿੱਚ, ਜਿੱਥੇ ਇੱਕ ਨਵਜੰਮੇ ਬੱਚੇ ਨੂੰ ਨਾਲੀ ਵਿੱਚ ਸੁਟ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸ਼ਾਮ ਜਦੋਂ ਨਾਲੀ ਦਾ ਪਾਣੀ ਬੰਦ ਹੋਣ ਕਰਕੇ ਲੋਕਾਂ ਨੇ ਉੱਥੇ ਇੱਕ ਬੋਰੇ ਨੂੰ ਖੋਲ੍ਹ ਕੇ ਦੇਖਿਆ ਤਾਂ ਇਸ ਵਿੱਚ ਮ੍ਰਿਤਕ ਨਵਜੰਮਿਆਂ ਬੱਚਾ ਮਿਲਿਆ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ