ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ
ਮੁੰਬਈ | ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਬਹੁਤ ਪਸੰਦ ਕੀਤੀ ਜਾਂਦੀ ਸੀ। ਦੋਵੇਂ ਪਹਿਲੀ ਵਾਰ ਬਿੱਗ ਬੌਸ 13 ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਬਹੁਤ ਡੂੰਘੀ ਹੋ ਗਈ। ਦੋਵਾਂ ਵਿੱਚ ਅਫੇਅਰ ਦੀਆਂ ਖਬਰਾਂ ਆਈਆਂ ਸਨ।
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ ਵਿੱਚ ਸਿਧਾਰਥ ਸ਼ੁਕਲਾ ਦੇ ਨਾਲ ਖੜ੍ਹੀ ਦਿਖਾਈ ਦਿੱਤੀ ਸੀ। ਦੋਵਾਂ ਨੇ ਬਿੱਗ ਬੌਸ 13 ਵਿੱਚ ਲੰਬਾ ਸਮਾਂ ਇਕੱਠੇ ਬਿਤਾਇਆ। ਇਸ ਕਾਰਨ ਦੋਵਾਂ ਦੀ ਦੋਸਤੀ ਬਹੁਤ ਡੂੰਘੀ ਹੋ ਗਈ ਸੀ।
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਸ਼ੋਅ ਵਿੱਚ ਇਕ-ਦੂਜੇ ਦਾ ਖਿਆਲ ਰੱਖਦੇ ਸਨ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਇਕੱਲੀ ਰਹਿ ਗਈ ਹੈ। ਫੈਨਸ ਦੋਵਾਂ ਨੂੰ ‘ਸਿਡਨਾਜ਼’ ਨਾਂ ਨਾਲ ਬੁਲਾਉਂਦੇ ਸਨ।
ਸਿਧਾਰਥ ਦਾ ਜਨਮ 1980 ਵਿੱਚ ਮੁੰਬਈ ‘ਚ ਹੋਇਆ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਰੂਪ ਵਿੱਚ ਕੀਤੀ ਸੀ। 2005 ਵਿੱਚ ਉਸ ਨੇ ਵਰਲਡ ਬੈਸਟ ਮਾਡਲ ਦਾ ਖਿਤਾਬ ਵੀ ਜਿੱਤਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਧਾਰਥ ਸਾਵਧਾਨ ਇੰਡੀਆ ਅਤੇ ਇੰਡੀਆ ਗੌਟ ਟੈਲੇਂਟ ਵਰਗੇ ਸ਼ੋਅ ਹੋਸਟ ਵੀ ਕਰ ਚੁੱਕੇ ਹਨ।