ਕੈਲੀਫੋਰਨੀਆ ਦੇ ਨਗਰ ਕੀਰਤਨ ‘ਚ ਹਮਲੇ ਦਾ ਖਦਸ਼ਾ, SGPC ਮੈਂਬਰ ਗੁਰਚਰਨ ਗਰੇਵਾਲ ਨੇ ਜਿਤਾਈ ਚਿੰਤਾ

0
428

ਅੰਮ੍ਰਿਤਸਰ, 31 ਅਕਤੂਬਰ | ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕੈਲਫੋਰਨੀਆ ਵਿਖੇ ਯੂਬਾ ਸਿਟੀ ਵਿਚ ਵੀ 1 ਨਵੰਬਰ ਤੋਂ 3 ਨਵੰਬਰ ਤੱਕ ਸਭ ਤੋਂ ਵੱਡੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਣਾ ਹੈ। ਇਸ ਦੌਰਾਨ ਐਫ.ਬੀ.ਆਈ ਨੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਹਮਲਾ ਹੋਣ ਦਾ ਖਦਸ਼ਾ ਜਤਾਇਆ ਹੈ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਨੂੰ ਭਾਰਤੀ ਗੈਂਗ ਵੱਲੋਂ ਗੋਲੀਬਾਰੀ ਦੀ ਯੋਜਨਾ ਬਣਾਉਣ ਬਾਰੇ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਐੱਫ. ਬੀ. ਆਈ. ਨੇ ਵੀ ਨਗਰ ਕੀਰਤਨ ਦੇ ਰੂਟ ‘ਤੇ ਪਾਰਕਿੰਗ ਨੇੜੇ ਫਾਇਰਿੰਗ ਦਾ ਅਲਰਟ ਜਾਰੀ ਕੀਤਾ ਹੈ।

ਜਿਸ ਤੋਂ ਬਾਅਦ SGPC ਮੈਂਬਰ ਗੁਰਚਰਨ ਗਰੇਵਾਲ ਨੇ FBI ਦੇ ਅਲਰਟ ‘ਤੇ ਚਿੰਤਾ ਜਿਤਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ FBI ਨੇ ਪੱਤਰ ਜਾਰੀ ਕਰਕੇ ਖਦਸ਼ਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ FBI ਨੇ ਇਸ ਨਗਰ ਕੀਰਤਨ ’ਤੇ ਹਥਿਆਰਾਂ ਨਾਲ ਹਮਲਾ ਹੋ ਸਕਦਾ ਹੈ, ਇਹ ਬਹੁਤ ਮਾੜੀ ਖ਼ਬਰ ਹੈ। ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ।  ਉਨ੍ਹਾਂ ਕਿਹਾ ਅਮਰੀਕਾ ਵਿਚ 5 ਤਰੀਕ ਨੂੰ ਚੋਣਾਂ ਵੀ ਹੋਣੀਆਂ ਹਨ ਉਸ ਤੋਂ ਪਹਿਲਾਂ ਅਜਿਹੀ ਘਟਨਾ ਸਿੱਖਾਂ ਦੀ ਹੋਂਦ ਨੂੰ ਕਿਸ ਤਰ੍ਹਾਂ ਦਾ ਰੰਗ ਦੇਵੇਗੀ ਬੜੀ ਫਿਕਰਮੰਦ ਵਾਲੀ ਗੱਲ ਹੈ।

SGPC ਮੈਂਬਰ ਗੁਰਚਰਨ ਗਰੇਵਾਲ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ।  ਅਸੀਂ ਅਮਰੀਕਾ ਦੀ FBI ਨੂੰ ਵੀ ਅਪੀਲ ਕਰਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਸਿੱਖ ਦਾ ਵਾਲ ਵੀ ਵਿੰਗਾ ਨਾ ਹੋਵੇ।  ਦੱਸ ਦੇਈਏ ਕਿ ਐੱਫ. ਬੀ. ਆਈ. ਵੱਲੋਂ ਇਸ ਅਲਰਟ ਸਬੰਧੀ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ ਹਮਲਾਵਰ ਗਿਰੋਹ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਪਹੁੰਚ ਸਕਦੇ ਹਨ।