ਸੈਕਸ ਰੈਕੇਟ ਦਾ ਪਰਦਾਫਾਸ਼ : whatsapp ਰਾਹੀਂ ਤਸਵੀਰਾਂ ਭੇਜ ਕੇ ਤੈਅ ਹੁੰਦਾ ਸੀ ਕੁੜੀਆਂ ਦਾ ਰੇਟ

0
361

ਹਰਿਦੁਆਰ| ਪੁਲਿਸ ਨੇ ਧਰਮ ਨਗਰੀ ਹਰਿਦੁਆਰ ਵਿਚ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਐਂਟੀ ਹਿਊਮਨ ਟ੍ਰੈਫਿਕਿੰਗ ਸੈੱਲ ਅਤੇ ਹਰਿਦੁਆਰ ਨਗਰ ਕੋਤਵਾਲੀ ਪੁਲਿਸ ਨੇ ਮਿਲ ਕੇ ਕਾਰਵਾਈ ਕਰਦੇ ਹੋਏ ਦੋ ਹੋਟਲ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਬਾਹਰੋਂ ਲੜਕੀਆਂ ਬੁਲਾ ਕੇ ਦੇਹ ਵਪਾਰ ਲਈ ਮਜਬੂਰ ਕਰਦੇ ਸਨ, ਜਦਕਿ ਦੋ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਵਟਸਐਪ ਰਾਹੀਂ ਲੜਕੀਆਂ ਨੂੰ ਭੇਜੀਆਂ ਜਾਂਦੀਆਂ ਸਨ ਤਸਵੀਰਾਂ : ਹਰਿਦੁਆਰ ਦੇ ਐੱਸਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਹਰਿਦੁਆਰ ਕੋਤਵਾਲੀ ਨਗਰ ਇਲਾਕੇ ਵਿਚ ਸਥਿਤ ਹੋਟਲਾਂ ਲਗਾਤਾਰ ਦੇਹ ਵਪਾਰ ਦੀ ਸੂਚਨਾ ਮਿਲ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਯੋਜਨਾ ਬਣਾ ਕੇ ਦੋਸ਼ੀ ਨਾਲ ਫੋਨ ਰਾਹੀਂ ਸੰਪਰਕ ਕੀਤਾ। ਐੱਸਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਟਸਐਪ ਰਾਹੀਂ ਲੜਕੀਆਂ ਦੀ ਤਸਵੀਰਾਂ ਭੇਜ ਕੇ ਸੌਦਾ ਕਰਦੇ ਸਨ। ਉਹ ਲੜਕੀਆਂ ਨੂੰ ਹੋਟਲ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ।

ਪੰਜਾਬ ਦੀਆਂ ਦੋ ਲੜਕੀਆਂ ਨੂੰ ਰੈਕੇਟ ਦੇ ਚੁੰਗਲ ਤੋਂ ਬਚਾਇਆ : ਪੁਲਿਸ ਟੀਮ ਨੇ ਗਾਹਕ ਬਣ ਕੇ ਦੋ ਹੋਟਲਾਂ ਉਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੇ ਨਾਂ ਇਬਾਦੁੱਲਾ ਉਰਫ ਰਿਹਾਨ ਵਾਸੀ ਮੁਜੱਫਰਨਗਰ, ਉਤਰ ਪ੍ਰਦੇਸ਼ ਤੇ ਮੁਕੇਸ਼ ਸ਼ਰਮਾ ਪੁੱਤਰ ਸੱਤਪਾਲ ਸ਼ਰਮਾ ਜ਼ਿਲ੍ਹਾ ਜੀਂਦ ਹਰਿਆਣਾ ਹਨ।

ਇਸ ਦੌਰਾਨ ਐਂਟੀ ਹਿਊਮਨ ਟ੍ਰੈਫਿਕ ਸੈੱਲ ਨੇ ਪੰਜਾਬ ਤੋਂ ਦੇਹ ਵਪਾਰ ਲਈ ਲਿਆਂਦੀਆਂ ਦੋ ਲੜਕੀਆਂ ਨੂੰ ਵੀ ਕਾਬੂ ਕਰ ਲਿਆ ਹੈ। ਐੱਸਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਧਰਮ ਨਗਰੀ ਹਰਿੁਦਆਰ ਵਿਚ ਅਜੇ ਵੀ ਕਈ ਹੋਟਲ ਤੇ ਧਰਮਸ਼ਾਲਾਵਾਂ ਹਨ, ਜਿਨ੍ਹਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿਚ ਵੀ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਹੋਟਲਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।