ਪੰਜਾਬ ਦੇ 12 ਜ਼ਿਲ੍ਹਿਆਂ ’ਚ ਕੜਾਕੇ ਦੀ ਠੰਡ, ਅੱਜ ਸੀਤ ਲਹਿਰ ਦਾ ਅਲਰਟ

0
492

ਲੁਧਿਆਣਾ, 24 ਜਨਵਰੀ| ਪੰਜਾਬ ‘ਚ ਠੰਡ ਘਟਣ ਦਾ ਨਾਂ ਨਹੀਂ ਲੈ ਰਹੀ। ਸੀਤ ਲਹਿਰ ਨੇ ਪੂਰੇ ਪੰਜਾਬ ਨੂੰ ਕੰਬਣੀ ਛੇੜੀ ਹੋਈ ਹੈ। ਲੋਕ ਠੰਡ ਨਾਲ ਬੇਹਾਲ ਹੋਏ ਪਏ ਹਨ।

ਪੰਜਾਬ ’ਚ ਨੌਂ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਕੜਾਕੇ ਦੀ ਠੰਡ ਰਹੀ, ਜਿਸ ਨਾਲ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ। ਗੁਰਦਾਸਪੁਰ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.0 ਤੇ ਵੱਧ ਤੋਂ ਵੱਧ ਤਾਪਮਾਨ 9.0 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਤੇ ਘੱਟ ਤੇ ਘੱਟ ਤਾਪਮਾਨ ’ਚ ਪੰਜ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ।

ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਸੂਬੇ ’ਚ ਸੀਤ ਲਹਿਰ ਦੀ ਸਥਿਤੀ ਰਹੀ। ਅੱਜ ਵੀ ਭਾਰੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਨੂੰ ਵੀ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।

ਮੰਗਲਵਾਰ ਨੂੰ ਸੂਬੇ ਦੇ ਪੰਜ ਜ਼ਿਲ੍ਹਿਆਂ ਲੁਧਿਆਣਾ, ਚੰਡੀਗੜ੍ਹ, ਪਟਿਆਲਾ, ਪਠਾਨਕੋਟ ਤੇ ਮੋਹਾਲੀ ’ਚ ਦੁਪਹਿਰ ਇਕ ਵਜੇ ਤੋਂ ਬਾਅਦ ਹਲਕੀ ਧੁੱਪ ਨਿਕਲੀ, ਜਦਕਿ ਹੋਰ ਜ਼ਿਲ੍ਹਿਆਂ ’ਚ ਸਵੇਰੇ ਸੰਘਣੀ ਧੁੰਦ ਤੇ ਫਿਰ ਦੁਪਹਿਰ ਤੱਕ ਹਲਕੀ ਧੁੰਦ ਛਾਈ ਰਹੀ। ਜਿਨ੍ਹਾਂ ਜ਼ਿਲ੍ਹਿਆਂ ’ਚ ਧੁੰਦ ਛਾਈ ਰਹੀ, ਉੱਥੇ ਸੀਤ ਲਹਿਰ ਦਾ ਅਸਰ ਜ਼ਿਆਦਾ ਰਿਹਾ। ਜ਼ਿਆਦਾ ਧੁੰਦ ਨਾਲ ਪ੍ਰਭਾਵਿਤ ਸੱਤ ਜ਼ਿਲ੍ਹਿਆਂ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ