ਜਲੰਧਰ ‘ਚ ਕੋਰੋਨਾ ਦੇ 7 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ, ਪੜ੍ਹੋ ਸ਼ਹਿਰ ਦੇ ਕਿਨ੍ਹਾਂ ਇਲਾਕਿਆਂ ‘ਚ ਪਹੁੰਚਿਆ ਕੋਰੋਨਾ

0
8990

ਜਲੰਧਰ. ਲੌਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਕੋੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਅੱਜ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਗੁਰੂ ਨਾਨਲ ਮੈਡਿਕਲ ਕਾਲਜ ਵਿੱਚ ਹੋਏ ਟੈਸਟਾਂ ਦੀ ਰਿਪੋਰਟ ਵਿੱਚ 7 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।

ਅੱਜ ਸਾਹਮਣੇ ਆਏ ਪਾਜ਼ੀਟਿਵ ਮਰੀਜਾਂ ਵਿੱਚ 2 ਜਲੰਧਰ ਹਾਈਟਸ, 1 ਨਿਊ ਜਵਾਹਰ ਨਗਰ, 1 ਨਿਊ ਮਾਡਲ ਹਾਉਸ, 1 ਨਿਊ ਅਮਨ ਨਗਰ, 1 ਇੰਡਸਟ੍ਰੀ ਏਰੀਆ ਅਤੇ 1 ਭਾਰਗਵ ਕੈਂਪ ਦੇ ਮਰੀਜ ਸ਼ਾਮਲ ਹਨ।

ਹੁਣ ਕੋਰੋਨਾ ਮਰੀਜਾਂ ਦੀ ਜ਼ਿਲ੍ਹੇ ਵਿੱਚ ਗਿਣਤੀ ਵੱਧ ਕੇ 250 ਦੇ ਨੇੜੇ ਪਹੁੰਚ ਗਈ ਹੈ। ਜਿਲ੍ਹੇ ਵਿੱਚ ਹੁਣ ਤੱਕ 246 ਮਰੀਜ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 6 ਮਰੀਜ ਠੀਕ ਹੋ ਚੁੱਕੇ ਹਨ। 8 ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਜਿਲਾ ਜਲੰਧਰ ਵਿੱਚ ਹੁਣ 32 ਐਕਟਿਵ ਕੇਸ ਹਨ। ਜਿੰਨਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ।

ਮਾਸਕ ਪਹਿਨਣ ਤੇ ਸੋਸ਼ਲ ਡਿਸਟੈਂਸ ਨੂੰ ਜੀਵਨ ਦਾ ਹਿੱਸਾ ਬਣਾਓ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੋਕਾਂ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਜ਼ਰੂਰ ਕਰੋ। ਮਾਸਕ ਪਹਿਨਣਾ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ।