ਸੇਵਾ ਕੇਂਦਰਾਂ ਦੇ ਨਹੀਂ ਲਾਉਣੇ ਪੈਣਗੇ ਚੱਕਰ, ਘਰ ਬੈਠੇ ਮਿਲਣਗੀਆਂ 43 ਸੇਵਾਵਾਂ : CM ਮਾਨ

0
745

ਲੁਧਿਆਣਾ, 10 ਦਸੰਬਰ| ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਲੁਧਿਆਣਾ ਪੁੱਜੇ। ਇਥੇ ਉਨ੍ਹਾਂ ਲੁਧਿਆਣਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ।

ਮੁੱਖ ਮੰਤਰੀ ਨੇ ਲੁਧਿਆਣਾ ਪੁੱਜ ਕੇ ਕਿਹਾ ਕਿ ਲੋਕਾਂ ਨੂੰ ਹੁਣ ਸੇਵਾ ਕੇਂਦਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ। ਇਕ ਫੋਨ ਕਾਲ ਕਰਦਿਆਂ ਹੀ 43 ਸੇਵਾਵਾਂ ਘਰ ਬੈਠਿਆਂ ਮਿਲਣਗੀਆਂ।

ਉਨ੍ਹਾਂ ਕਿਹਾ ਕਿ 1076 ਨੰਬਰ ਜਾਰੀ ਕਰਦਿਆਂ ਹੀ ਇਕ ਕਾਲ ਉਤੇ ਅਫਸਰ ਤੁਹਾਡੇ ਘਰ ਆ ਕੇ ਤੁਹਾਡੀ ਜ਼ਰੂਰਤ ਦੇ ਸਰਟੀਫਿਕੇਟ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਗੇ। ਮਾਨ ਨੇ ਕਿਹਾ ਕਿ ਕਿਤਾਬਾਂ ਵਿਚ ਇਹ ਜਨਰਲ ਨਾਲੇਜ ਦੇ ਸਵਾਲ ਹੋਣਗੇ ਕਿ ਸੇਵਾ ਕੇਂਦਰਾਂ ਦੇ ਚੱਕਰ ਲਾਉਣੇ ਕਦੋਂ ਬੰਦ ਹੋਏ।

ਮਾਨ ਨੇ ਕਿਹਾ ਕਿ ਉਹ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਇਸਦੀ ਸ਼ੁਰੂਆਤ ਕਰਨ ਆਏ ਹਨ।