ਦਿੱਲੀ ਦੀਆਂ ਸੜਕਾਂ ‘ਤੇ ਗੱਜੇਗਾ ਪੰਜਾਬ ਨੀ, ਦੇਖੋ ਕਿਸਾਨਾਂ ਦੀ ਤਿਆਰੀ ਦੀਆਂ ਤਸਵੀਰਾਂ

0
1019

ਚੰਡੀਗੜ੍ਹ | ਹਰਿਆਣਾ ਸਰਕਾਰ ਵਲੋਂ ਵਿਰੋਧ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਹਰ ਹਾਲ ਦਿੱਲੀ ਜਾ ਕੇ ਹੀ ਰਹਿਣਗੇ। ਇਸ ਬਾਬਤ ਪਿੰਡਾਂ ‘ਚ ਜ਼ੋਰਾਂ-ਸ਼ੋਰਾਂ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨਾਂ ਨੇ ਕਿਹਾ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।

ਇਸੇ ਦੌਰਾਨ ਪੰਜਾਬ-ਭਰ ‘ਚ 30 ਕਿਸਾਨ-ਜਥੇਬੰਦੀਆਂ ਦੇ ਟੋਲ-ਪਲਾਜ਼ਿਆਂ, ਭਾਜਪਾ ਲੀਡਰਾਂ ਦੇ ਘਰਾਂ, ਕਾਰਪੋਰੇਟ-ਮਾਲਜ਼ ਅਤੇ ਅੰਬਾਨੀਆਂ ਦੇ ਪੰਪਾਂ ‘ਤੇ ਪੱਕੇ-ਧਰਨੇ ਜਾਰੀ ਰਹਿਣਗੇ।

ਦਿੱਲੀ ਜਾਣ ਲਈ ਟਰੈਕਟਰ-ਟਰਾਲੀਆਂ ਨੂੰ ਤਿਆਰ ਕਰਦਿਆਂ, ਜਾਗੋ-ਮਾਰਚਾਂ, ਨੁੱਕੜ-ਨਾਟਕਾਂ ਅਤੇ ਢੋਲ-ਮਾਰਚਾਂ ਰਾਹੀਂ ਹਰ ਪੰਜਾਬੀ ਨੂੰ ਕਿਸਾਨ-ਅੰਦੋਲਨ ਦਾ ਹਿੱਸਾ ਬਨਣ ਲਈ ਪ੍ਰੇਰਿਆ ਗਿਆ ਅਤੇ 26-27 ਨਵੰਬਰ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਕਿਸਾਨ ਅੰਦੋਲਨ ਨੂੰ ਹਰ ਪੱਖ ਤੋਂ ਕਾਮਯਾਬ ਬਣਾਉਣ ਲਈ ਨੌਜਵਾਨਾਂ ਅਤੇ ਔਰਤਾਂ ਵੱਲੋਂ ਕਾਫ਼ਲਿਆਂ ਦੀ ਗਿਣਤੀ ਨੂੰ ਵਧਾਉਣ ਲਈ ਪੂਰੀ ਪੂਰੀ ਵਾਹ ਲਾਈ ਜਾ ਰਹੀ ਹੈ।