VIDEO : ਵੇਖੋ, ਜਲੰਧਰ ‘ਚ ਕਰਫਿਊ ਦੌਰਾਨ ਕਿਵੇਂ ਵਿਕਦੀ ਹੈ ਸ਼ਰਾਬ

0
29335

ਜਲੰਧਰ . ਪੂਰੇ ਜਿਲੇ ਵਿਚ ਕਰਫਿਊ ਦੌਰਾਨ ਸ਼ਰਾਬ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੁਲਿਸ ਚੌਕਾਂ ਵਿੱਚ ਖੜ੍ਹੀ ਹੁੰਦੀ ਹੈ ਅਤੇ ਸਾਇਡਾਂ ਉੱਤੇ ਲਗਾਤਾਰ ਸ਼ਰਾਬ ਵਿਕ ਰਹੀ ਹੁੰਦੀ ਹੈ।

ਬੰਦ ਠੇਕੇ ਵਿੱਚੋਂ ਸਰਾਬ ਵੇਚੇ ਜਾਣ ਦੀ ਇਹ ਵੀਡਿਓ ਰਾਤ 9 ਵਜੇ ਤੋਂ ਬਾਅਦ ਦੀ ਹੈ। ਇਲਾਕਾ ਹੈ ਬਸਤੀ ਸ਼ੇਖ ਦਾ। ਵੇਖੋ ਕਿਵੇਂ ਅਰਾਮ ਨਾਲ ਸਾਰੇ ਸ਼ਰਾਬ ਲੈ ਕੇ ਜਾ ਰਹੇ ਹਨ।

ਇਸ ਬਾਰੇ ਜਦੋਂ ਜਲੰਧਰ ਵੈਸਟ ਇਲਾਕੇ ਦੇ ਏਸੀਪੀ ਬਰਜਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਉਹੀ ਜਵਾਬ ਦਿੱਤਾ ਜਿਹੜਾ ਪੁਲਿਸ ਦਿੰਦੀ ਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਜਿਹੜਾ ਵੀ ਦੋਸ਼ੀ ਮਿਲਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।