ਸਿਕਓਰਿਟੀ ਗਾਰਡ ਡਿਊਟੀ ਖਤਮ ਹੋਣ ਤੋਂ ਪਹਿਲਾਂ ਘਰ ਗਿਆ, ਤਰਨਤਾਰਨ ‘ਚ SBI ਦੇ ATM ਨੂੰ ਗੈਸ ਕਟਰ ਨਾਲ ਕੱਟ ਕੇ 20 ਲੱਖ ਚੋਰੀ

0
1502

ਤਰਨਤਾਰਨ (ਬਲਜੀਤ ਸਿੰਘ) | ਚੋਰਾਂ ਨੇ ਗੈਸ ਕਟਰ ਨਾਲ ਸਟੇਟ ਬੈਂਕ ਦੀ ਏਟੀਐਮ ਮਸ਼ੀਨ ਹੀ ਕੱਟ ਕੇ ਲੈ ਗਏ। ਮਸ਼ੀਨ ਵਿੱਚ 20 ਲੱਖ ਰੁਪਏ ਸਨ।

ਤਰਨਤਾਰਨ ਜਿਲੇ ਦੇ ਪਿੰਡ ਕੇਸਲ ‘ਚ SBI ਦਾ ਏਟੀਐਮ ਚੋਰਾਂ ਨੇ ਕੱਟ ਲਿਆ ਅਤੇ ਨਾਲ ਹੀ ਲੈ ਗਏ। ਮਸ਼ੀਨ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਹੈ।

ਇਹ ਘਟਨਾ ਬਾਰੇ ਸਵੇਰ ਬੈਕ ਦਾ ਚੌਕੀਦਾਰ ਪਤਾ ਲੱਗਣ ਤੁੰਰਤ ਹੀ ਬੈਂਕ ਅਧਿਕਾਰੀਆ ਅਤੇ ਥਾਣਾ ਸਰਾਏ ਅਮਾਨਤ ਖਾ,ਪੁਲਸ ਨੁੰ ਸੂਚਿਤ ਕੀਤਾ ਗਾਏ 

ਬੈਂਕ ਅਧਿਕਾਰੀ ਨੇ ਦਸਿਆ ਕਿ ਬ੍ਰਾਂਚ ਦੇ ਨਾਲ ਹੀ ਏਟੀਐਮ ਲੱਗਾ ਹੋਇਆ ਹੈ। ਇਸ ਦੀ ਸੁਰੱਖਿਆ ਲਈ ਚੌਕੀਦਾਰ ਵੀ ਹੈ। ਉਹ ਡਿਊਟੀ ਖਤਮ ਹੋਣ ਤੋਂ ਪਹਿਲਾਂ ਹੀ ਘਰ ਚਲਾ ਗਿਆ ਜਿਸ ਪਿੱਛੋਂ ਚੋਰਾਂ ਨੇ ਏਟੀਐਮ ਕੱਟ ਲਿਆ।

ਥਾਣਾ ਸਰਾਏ ਅਮਾਨਤ ਖਾਂ ਦੇ ਐਸਐਚਓ ਨੇ ਕਿਹਾ ਕਿ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)