ਜਲੰਧਰ | ਪ੍ਰਸ਼ਾਸਨ ਵੱਲੋਂ ਟੈਸਟ ਵਧਾਉਂਦਿਆਂ ਹੀ ਜਿਲੇ ਵਿੱਚ ਕੋਰੋਨਾ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਵੱਧਦੀ ਹੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਫਿਰ 157 ਕੇਸ ਆਏ। ਅੱਜ 4 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਜਲੰਧਰ ਦੇ 548 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਫੈਸਟੀਵਲ ਸੀਜ਼ਨ ਕਰਕੇ ਸਖਤੀ ਘਟਾਈ ਗਈ ਸੀ ਪਰ ਲੋਕਾਂ ਨੇ ਮਾਸਕ ਨਹੀਂ ਪਾਏ। ਹੁਣ ਜਦੋਂ ਟੈਸਟ ਵਧਾਏ ਗਏ ਹਨ ਤਾਂ ਫਿਰ ਕੇਸ ਵੱਧ ਆਉਣੇ ਸ਼ੁਰੂ ਹੋ ਗਏ ਹਨ।
ਪੰਜਾਬ ਸਰਕਾਰ ਨੂੰ ਖਦਸ਼ਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਸੰਬਰ ਦੇ ਪਹਿਲੇ ਹਫਤੇ ਆ ਸਕਦੀ ਹੈ। ਇਸੇ ਲਈ ਸਖਤੀ ਵਧਾਈ ਜਾ ਰਹੀ ਹੈ।
(ਪਾਠਕਾਂ ਨੂੰ ਬੇਨਤੀ : ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਮਾਸਕ ਹੀ ਬਚਾਅ ਹੈ। ਇਸ ਲਈ ਮਾਸਕ ਜ਼ਰੂਰ ਇਸਤੇਮਾਲ ਕਰੋ।)