ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਪੰਜਾਬ ਤੇ ਦਿੱਲੀ ਪੁਲਿਸ ਨੇ ਸ਼ਾਰਪਸ਼ੂਟਰ ਦੀਪਕ ਮੁੰਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ 3 ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਅੰਕਿਤ ਸਿਰਸਾ ਤੇ ਕਸ਼ਿਸ਼ ਉਰਫ ਕੁਲਦੀਪ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਕੁੱਸਾ ਦਾ ਕੱਲ੍ਹ ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਹੁਣ ਛੇਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਹੀ ਬਚਿਆ ਹੈ।
ਸਿੱਧੂ ਮੂਸੇਵਾਲਾ ਮਰਡਰ ਵਿਚ ਬੋਲੈਰੋ ਤੇ ਕੋਰੋਲਾ ਮਾਡਿਊਲ ਦਾ ਇਸਤੇਮਾਲ ਹੋਇਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੋਂ ਭੱਜ ਕੇ ਗੁਜਰਾਤ ਚਲੇ ਗਏ ਸਨ। ਉਥੇ ਜਦੋਂ ਪ੍ਰਿਅਵਰਤ ਫੌਜੀ ਮੂੰਹ ਢਕੇ ਬਿਨਾਂ ਘੁੰਮਣ ਲੱਗਾ ਤਾਂ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਦੂਜੀ ਜਗ੍ਹਾ ਭੱਜ ਗਏ। ਇਸ ਤੋਂ ਬਾਅਦ ਸਿਰਸਾ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਹੋ ਗਿਆ। ਹਾਲਾਂਕਿ ਮੁੰਡੀ ਉਦੋਂ ਤੱਕ ਸਿਰਸਾ ਨੂੰ ਛੱਡ ਕੇ ਜਾ ਚੁੱਕਾ ਸੀ।
ਪੰਜਾਬ ਪੁਲਿਸ ਨੇ ਲੰਘੇ ਦਿਨ ਜਗਰੂਪ ਰੂਪਾ ਤੇ ਮਨੂੰ ਕੁੱਸਾ ਦਾ ਐਨਕਾਊਂਟਰ ਕਰ ਦਿੱਤਾ ਸੀ। ਇਹ ਦੋਵੇਂ ਕੋਰੋਲਾ ਮਾਡਿਊਲ ਦਾ ਹਿੱਸਾ ਸਨ। ਪੁਲਿਸ ਨੂੰ ਉਮੀਦ ਸੀ ਕਿ ਦੀਪਕ ਮੁੰਡੀ ਵੀ ਇਨ੍ਹਾਂ ਦੇ ਨਾਲ ਹੋਵੇਗਾ। ਹਾਲਾਂਕਿ ਐਨਕਾਊਂਟਰ ਦੇ ਬਾਅਦ ਮਨੂੰ ਤੇ ਰੂਪਾ ਹੀ ਅੰਦਰੋਂ ਮਿਲੇ। ਦੀਪਕ ਮੁੰਡੀ ਹਾਲੇ ਵੀ ਫਰਾਰ ਹੈ। ਪੁਲਿਸ ਹੁਣ ਮੁੰਡੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਮੂਸੇਵਾਲਾ ਦੇ ਗੋਲੀਆਂ ਮਾਰਨ ਵਾਲੇ ਸਾਰੇ 6 ਆਰੋਪੀਆਂ ਉਤੇ ਐਕਸ਼ਨ ਹੋ ਸਕੇ।
- ਪੰਜਾਬ
- ਅੰਮ੍ਰਿਤਸਰ
- ਐਸ ਬੀ ਐਸ ਨਗਰ/ਨਵਾਂਸ਼ਹਿਰ
- ਐਸਏਐਸ ਨਗਰ/ਮੋਹਾਲੀ
- ਸੰਗਰੂਰ
- ਸ੍ਰੀ ਮੁਕਤਸਰ ਸਾਹਿਬ
- ਹੁਸ਼ਿਆਰਪੁਰ
- ਕਪੂਰਥਲਾ
- ਕ੍ਰਾਇਮ ਅਤੇ ਨਸ਼ਾ
- ਗੁਰਦਾਸਪੁਰ
- ਜਲੰਧਰ
- ਤਰਨਤਾਰਨ
- ਪਟਿਆਲਾ
- ਪਠਾਨਕੋਟ
- ਫਤਿਹਗੜ੍ਹ ਸਾਹਿਬ
- ਫਰੀਦਕੋਟ
- ਫਾਜ਼ਿਲਕਾ
- ਫਿਰੋਜ਼ਪੁਰ
- ਬਰਨਾਲਾ
- ਮਾਨਸਾ
- More
- ਮੀਡੀਆ
- ਮੁੱਖ ਖਬਰਾਂ
- ਮੋਗਾ
- ਰੂਪਨਗਰ
- ਲੁਧਿਆਣਾ
- ਵਾਇਰਲ