ਸ਼੍ਰੀ ਆਨੰਦਪੁਰ ਸਾਹਿਬ ਨੂੰ ਕੀਤਾ ਸੀਲ, ਘਰ-ਘਰ ਹੋ ਰਿਹਾ ਸਰਵੇ

    0
    754

    ਸ਼੍ਰੀ ਆਨੰਦਪੁਰ ਸਾਹਿਬ. ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਿਆ ਸ਼੍ਰੀ ਆਨੰਦਪੁਰ ਸਾਹਿਬ ਸ਼ਹਿਰ ਨੂੰ ਅੱਜ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਸ਼ਹਿਰ ਵਿਚ ਆਉਣ-ਜਾਣ ਦੀ ਇਜ਼ਾਜਤ ਨਹੀਂ ਹੈ। ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ ‘ਤੇ ਪੁਲਿਸ ਵੱਲੋਂ ਬੈਰੀਕੇਡ ਲਗਾ ਦਿਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ।

    ਸ਼ਹਿਰ ਅੰਦਰ ਅੱਜ ਕੈਮਿਸਟ ਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਛੱਡ ਕੇ ਸਭ ਦੁਕਾਨਾਂ ਬੰਦ ਹਨ ਪਰੰਤੂ ਇਨਾਂ ਦੁਕਾਨਾਂ ‘ਤੇ ਵੀ ਕੋਈ ਖਰੀਦਦਾਰ ਨਹੀਂ ਆ ਰਹੇ। ਪਤਾ ਲਗਾ ਹੈ ਕਿ ਪਠਲਾਵਾ ਦਾ ਵਸਨੀਕ ਬਲਦੇਵ ਸਿੰਘ, ਜਿਸਦੀ ਕਿ ਕਰੋਨਾ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ, ਹੋਲੇ ਮਹੱਲੇ ਦੌਰਾਨ ਇਸ ਸ਼ਹਿਰ ਵਿਚ ਰਹਿ ਕੇ ਗਿਆ ਹੈ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ 50 ਟੀਮਾ ਰਾਹੀਂ ਸ਼ਹਿਰ ਦੇ 13 ਵਾਰਡਾਂ ਦੇ 4000 ਘਰਾਂ ਵਿਚ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।

    ਇਨ੍ਹਾਂ 4000 ਘਰਾਂ ਵਿਚੋਂ 300 ਘਰਾਂ ਵਿਚ ਸਰਵੇ ਹੋ ਚੁੱਕਿਆ ਹੈ ਅਤੇ ਅੱਜੇ ਤੱਕ ਕਰੋਨਾ ਦਾ ਕੋਈ ਵੀ ਸ਼ੱਕੀ ਕੇਸ ਸਾਹਮਣੇ ਨਹੀਂ ਆਇਆ। ਲੋਕ ਸੰਪਰਕ ਦਫਤਰ ਦੀ ਸੂਚਨਾ ਅਨੁਸਾਰ ਇਹ ਕੋਰੋਨਾ ਸਬੰਧੀ ਮਾਕ ਡਰਿੱਲ ਚੱਲ ਰਹੀ ਹੈ। ਸਥਨਕ ਐੱਸ.ਡੀ.ਐੱਮ.ਮੈਡਮ ਕਨੂੰ ਗਰਗ ਨੇ ਦੱਸਿਆ ਕਿ ਇਹ ਕੇਵਲ ਮਾਕ ਡਰਿੱਲ ਹੀ ਹੈ ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।