ਫਗਵਾੜਾ ਦੇ ਐਸਡੀਐਮ ਦੀ ਕਵਿਤਾ ਹੋ ਰਹੀ ਸੋਸ਼ਲ ਮੀਡੀਆ ਤੇ ਵਾਈਰਲ

    0
    633

    ਫਗਵਾੜਾ. ਪੀਸੀਐਸ ਅਧਿਕਾਰੀ ਗੁਰਿਵੰਦਰ ਸਿੰਘ ਦੀ ਇਕ ਕਵਿਤਾ ਸੋਸ਼ਲ ਮੀਡੀਆ ‘ਤੇ ਅਜੱ ਕਲ ਤੇਜੀ ਨਾਲ ਵਾਈਰਲ ਹੋ ਰਹੀ ਹੈ। 23 ਫਰਵਰੀ ਨੂੰ ਬਠਿੰਡਾ ਵਿੱਚ ਕਰਵਾਏ ਗਏ ਕਵਿ ਦਰਬਾਰ ‘ਚ ਉਹਨਾਂ ਨੇ ਇਹ ਕਵਿਤਾ ਪੜੀ ਸੀ। ਇਸ ਕਵਿਤਾ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਗੁਰਵਿੰਦਰ ਸਿੰਘ ਜੌਹਲ ਇਸ ਸਮੇਂ ਫਗਵਾੜਾ ‘ਚ ਐਸਡੀਐਮ ਤੈਨਾਤ ਹਨ। ਜੌਹਲ ਦਾ ਕਹਿਣਾ ਹੈ ਕਿ ਕਵਿਤਾ ਆਤਮਾ ਦੀ ਆਵਾਜ਼ ਹੁੰਦੀ ਹੈ।
    ਕਵਿਤਾ ਦੀਆਂ ਕੁੱਝ ਲਾਈਨਾਂ
    ਬੜੇ ਹੀ ਅਜਬ ਮੈਂ ਤੇਰੇ ਗਰਾਂ ਦੇ ਲੋਕ ਡਿੱਠੇ ਨੇ,
    ਦਿਲੋਂ ਨਮਕੀਨ ਹਨ ਸਾਰੇ,
    ਜੁਬਾਨੋਂ ਬਹੁਤ ਮਿੱਠੇ ਨੇ,
    ਜਿਨਾਂ ਦੇ ਵੇਖਦੇ ਮਹਲਾਂ ਨੂੰ,
    ਅਵੈ ਝੂਰਦਾ ਰੇਹਣਾਂ ਉਨਾਂ ਦੇ ਮਹਲ ਉੱਚੇ ਹਨ ਪਰ ਕਿਰਦਾਰ ਗਿੱਠੇ ਨੇ।
    ਉਹਨਾਂ ਨੇ ਕਵਿਤਾ ਨਾਲ ਜੀਵਨ ਦੀ ਕੌੜੀ ਸੱਚਾਈ ਨੂੰ ਲੋਕਾਂ ਨਾਲ ਰੂ-ਬ-ਰੂ ਕਰਵਾਇਆ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।