ਟਾਇਰ ਫਟਣ ਨਾਲ ਪਲਟੀ ਸਕਾਰਪੀਓ, ਭਿਆਨਕ ਸੜਕ ਹਾਦਸੇ ‘ਚ 2 ਔਰਤਾਂ ਸਣੇ 3 ਦੀ ਮੌਤ, 6 ਗੰਭੀਰ ਜ਼ਖਮੀ

0
920

ਜਲੰਧਰ | ਬਿਧੀਪੁਰ ਫਾਟਕ ‘ਤੇ ਵਾਪਰੇ ਭਿਆਨਕ ਹਾਦਸੇ ‘ਚ 2 ਔਰਤਾਂ ਸਣੇ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਡਰਾਈਵਰ ਵੀ ਸ਼ਾਮਿਲ ਹੈ, ਜੋ ਗਜਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਦਕਿ 6 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਤੇਜ਼ ਰਫਤਾਰ ਸਕਾਰਪੀਉ ਕਾਰ ਦਾ ਪਿਛਲਾ ਟਾਇਰ ਅਚਾਨਕ ਫਟ ਗਿਆ। ਇਸ ਤੋਂ ਬਾਅਦ ਸਕਾਰਪੀਉ ਨੇ 3 ਪਲਟੀਆਂ ਖਾਧੀਆਂ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਸਕਾਰਪੀਉ ‘ਚ ਸਵਾਰ ਲੋਕ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਜਾ ਰਹੇ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕਾਂ ਦੀ ਸ਼ਨਾਖਤ ਲਈ ਜ਼ਖਮੀਆਂ ਦੇ ਹੋਸ਼ ‘ਚ ਆਉਣ ਦਾ ਇਤਜ਼ਾਰ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਸਕਾਰਪੀਉ ਦਾ ਪਿਛਲਾ ਟਾਇਰ ਕਾਫੀ ਪੁਰਾਣਾ ਹੋ ਚੁੱਕਾ ਸੀ। ਅਜਿਹਾ ਲੱਗਦਾ ਹੈ ਕਿ ਇਸੇ ਕਾਰਨ ਸਪੀਡ ਤੇ ਹੀਟ ਦੀ ਵਜ੍ਹਾ ਨਾਲ ਟਾਇਰ ਫਟਿਆ।