ਬਠਿੰਡਾ ‘ਚ ਦਿਨ-ਦਿਹਾੜੇ ਸਕੂਟਰੀ ਸਵਾਰਾਂ ਨੇ ਦੁਕਾਨਦਾਰ ਤੋਂ ਕੀਤੀ ਲੁੱਟ

0
4476

ਬਠਿੰਡਾ, 12 ਜੁਲਾਈ | ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਿਲਾ ਰੋਡ ਉੱਤੇ ਐਕਟਿਵਾ ਸਵਾਰ ਲੁਟੇਰਿਆਂ ਨੇ ਇੱਕ ਦੁਕਾਨਦਾਰ ਤੋਂ 70 ਤੋਂ 80 ਹਜ਼ਾਰ ਰੁਪਏ ਲੁੱਟ ਲਏ।
ਦੁਕਾਨਦਾਰ ਕੈਸ਼ ਲੈ ਕੇ ਦੁਕਾਨ ਵੱਲ ਜਾ ਰਿਹਾ ਸੀ ਕਿ ਲੁਟੇਰਿਆਂ ਨੇ ਐਕਟਿਵਾ ਉੱਤੇ ਪਿੱਛਾ ਕੀਤਾ। ਇਸ ਤੋਂ ਬਾਅਦ ਕਿਰਪਾਨ ਵਿਖਾ ਕੇ ਪੈਸੇ ਲੁੱਟ ਕੇ ਲੈ ਗਏ। ਲੁੱਟ ਤੋਂ ਬਾਅਦ ਲੁਟੇਰੇ ਕਿਰਪਾਨ ਵੀ ਰਸਤੇ ਵਿੱਚ ਹੀ ਛੱਡ ਕੇ ਭੱਜ ਗਏ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਪੁਲਿਸ ਸੀਸੀਟੀਵੀ ਦੇ ਅਧਾਰ ਉੱਤੇ ਮਾਮਲੇ ਦੀ ਜਾਂਚ ਕਰ ਰਹੀ ਹੈ।