ਬੱਚਿਆਂ ਲਈ ਖੁਸ਼ਖਬਰੀ – 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ, ਪੰਜਾਬ ਸਰਕਾਰ ਨੇ ਦਿੱਤੇ ਆਦੇਸ਼

0
1216

ਜਲੰਧਰ . ਪੰਜਾਬ ਸਰਕਾਰ ਵਲੋਂ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਹੈ। 15 ਅਕਤੂਬਰ ਤੋਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ ਜਾ ਸਕਦੇ ਹਨ। ਦੱਸ ਦਈਏ ਕਿ ਦਿਨ ਵਿਚ ਸਿਰਫ ਤਿੰਨ ਘੰਟੇ ਹੀ ਸਕੂਲ ਖੋਲ੍ਹਿਆ ਜਾਵੇਗਾ।

ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ਾ ਵਿਚ ਅੱਗੇ ਕਿਹਾ ਕਿ ਜਿਹੜੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਵੇਗੀ ਉੱਥੇ ਦੋ ਸ਼ਿਫਟਾਂ ਵਿਚ ਬੱਚੇ ਸਕੂਲ ਬੁਲਾਏ ਜਾਣਗੇ। ਇਕ ਸੈਕਸ਼ਨ ਵਿਚ 20 ਤੋਂ ਵੱਧ ਬੱਚੇ ਨਹੀਂ ਹੋਣਗੇ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਸਕੂਲ ਵਿਚ ਇਕ ਬੈਂਚ ਤੇ ਸਿਰਫ ਇਕ ਹੀ ਬੱਚਾ ਬੈਠ ਸਕੇਗਾ। ਸਾਰੇ ਬੱਚਿਆ ਦੇ ਮਾਸਕ ਪਾਇਆ ਹੋਣਾ ਚਾਹੀਦਾ ਹੈ ਤੇ ਹੱਥਾਂ ਨੂੰ ਸੈਨੇਟਾਈਜ਼ ਸਕੂਲ ਵਿਚ ਹੀ ਕੀਤਾ ਜਾਵੇਗਾ।