School Closed : ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਇਸ ਸੂਬੇ ਨੇ ਵਾਪਸ ਲਿਆ ਸਕੂਲ ਖੋਲ੍ਹਣ ਦਾ ਫੈਸਲਾ

0
1660

ਹਿਮਾਚਲ ਪ੍ਰਦੇਸ਼ | ਪਹਿਲਾਂ ਜਾਰੀ ਅਧਿਕਾਰਕ ਨੋਟਿਸ ਅਨੁਸਾਰ ਸਿੱਖਿਅਕ ਅਤੇ ਗੈਰ-ਸਿੱਖਿਅਕ ਕਰਮਚਾਰੀਆਂ ਨੂੰ ਸਕੂਲਾਂ ‘ਚ ਹਾਜ਼ਰ ਹੋਣ ਦੀ ਸਹਿਮਤੀ ਦੇ ਦਿੱਤੀ ਗਈ ਸੀ। ਹਾਲਾਂਕਿ ਰਾਜ ਸਰਕਾਰ ਨੇ ਕੋਰੋਨਾ ਮਾਮਲਿਆਂ ‘ਚ ਅਚਾਨਕ ਹੋਏ ਵਾਧੇ ਕਾਰਨ ਸੂਬੇ ਵਿੱਚ ਸਕੂਲਾਂ ਦੇ ਫਿਰ ਤੋਂ ਖੋਲ੍ਹਣ ਦੀ ਤਰੀਕ ਟਾਲਣ ਦਾ ਫੈਸਲਾ ਕੀਤਾ ਹੈ।

ਹਿਮਾਚਲ ਸਰਕਾਰ ਨੇ ਰਾਜ ਦੇ ਸਕੂਲਾਂ ਨੂੰ ਖੋਲ੍ਹਣ ਦੀ ਤਰੀਕ ਫਿਰ ਟਾਲ ਦਿੱਤੀ ਹੈ। ਏਜੰਸੀ ਅਨੁਸਾਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਣ 4 ਸਤੰਬਰ 2021 ਤੱਕ ਸਕੂਲਾਂ ਨੂੰ ਬੰਦ ਰੱਖਣ ਦਾ ਨਿਰਣਾ ਲਿਆ ਹੈ।

ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਹਿਮਾਚਲ ਸਰਕਾਰ ਨੇ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ। ਸਕੂਲ ਪਹਿਲਾਂ 28 ਅਗਸਤ ਤੋਂ ਖੁੱਲ੍ਹਣੇ ਸਨ ਪਰ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ।