ਮੋਗਾ ‘ਚ ਸਕੂਲ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ, 4 ਬੱਚੇ ਜ਼ਖਮੀ; ਇੱਕ ਟੀਚਰ ਦੀ ਲੱਤ ਟੁੱਟੀ

0
1848

ਮੋਗਾ (ਤਨਮਯ) | ਸਵੇਰੇ-ਸਵੇਰੇ ਹੋਏ ਇੱਕ ਖਤਰਨਾਕ ਹਾਦਸੇ ‘ਚ ਕਈ ਸਕੂਲੀ ਵਿਦਿਆਰਥੀ ਜ਼ਖਮੀ ਹੋ ਗਏ। ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ ‘ਤੇ ਸਕੂਲੀ ਬੱਚਿਆਂ ਨਾਲ ਭਰੀ ਇਕ ਬੱਸ ਦੀ ਟਰੱਕ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕਈ ਬੱਚੇ ਜ਼ਖਮੀ ਹੋ ਗਏ। ਇੱਕ ਟੀਚਰ ਦੀ ਲੱਤ ਵੀ ਟੁੱਟ ਗਈ। ਸਕੂਲ ਬਸ ਡਰਾਈਵਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਹਾਦਸੇ ਵਿੱਚ 4 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਾਰ ਬੱਚਿਆਂ ਸਣੇ ਕੁੱਲ 8 ਜ਼ਖਮੀ ਹੋਏ ਹਨ। ਦੋ ਟੀਚਰ ਅਤੇ ਦੋਵਾਂ ਡਰਾਈਵਰਾਂ ਨੂੰ ਵੀ ਸੱਟਾਂ ਲੱਗੀਆਂ ਹਨ।