ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ SBI ਦੇ ATM ਨੂੰ ਗੈਸ ਕਟਰ ਨਾਲ ਕੱਟਿਆ, ਲੱਖਾਂ ਰੁਪਏ ਲੈ ਗਏ ਚੋਰ

0
916

ਜਲੰਧਰ | ਅੰਮ੍ਰਿਤਸਰ ਹਾਈਵੇ ‘ਤੇ ਫੋਕਲ ਪੁਆਇੰਟ ਚੌਕ ਤੋਂ ਕੁਝ ਦੂਰੀ ‘ਤੇ ਸਥਿਤ SBI ਦੇ ATM ਨੂੰ ਗੈਸ ਕਟਰ ਨਾਲ ਕੱਟ ਕੇ ਲੱਖਾਂ ਰੁਪਏ ਚੋਰੀ ਕਰ ਲਏ ਗਏ। ਦੇਰ ਰਾਤ ਹੋਈ ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ‘ਚ ਜੁਟ ਗਈ।

ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਚੋਰਾਂ ਨੇ ਦੇਰ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਹੁਣ ATM ਦੇ ਆਸ-ਪਾਸ ਲੱਗੇ CCTV ਦੀ ਫੁਟੇਜ ਚੈੱਕ ਕਰਕੇ ਲੁਟੇਰਿਆਂ ਦਾ ਰੂਟ ਖੰਗਾਲ ਰਹੀ ਹੈ।

ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਹੀ ATM ਵਿੱਚ ਲੱਖਾਂ ਰੁਪਏ ਪਾਏ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ATM ਵਿੱਚ ਕਰੀਬ 4 ਲੱਖ ਰੁਪਏ ਸਨ। ਪੁਲਿਸ ਮੁੰਬਈ ਤੋਂ ATM ਮਸ਼ੀਨ ਦੀ ਸਟੇਟਮੈਂਟ ਦਾ ਇੰਤਜ਼ਾਰ ਕਰ ਰਹੀ ਹੈ। ਪੁਲਿਸ ਨੇ ਬੈਂਕ ਅਧਿਕਾਰੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ