ਚਿੜੀਆਂ ਨੂੰ ਬਚਾਉਣਾ ਮਨੁੱਖਤਾ ਨੂੰ ਬਚਾਉਣ ਦੇ ਬਰਾਬਰ : ਚਿੜੀਆਂ ਦਾ ਮਸੀਹਾ ਦਿਲਾਵਰ

0
1402

ਕਪੂਰਥਲਾ | ਸਾਇੰਸ ਸਿਟੀ ਵਿਖੇ ਚਿੜੀਆਂ ਦੇ ਰੱਖ—ਰਖਾਵ ਸਬੰਧੀ “ਵਿਸ਼ਵ ਚਿੜੀ ਦਿਵਸ ਮੌਕੇ ਇਕ ਵੈਬਨਾਰ ਕਰਵਾਇਆ ਗਿਆ। ਇਸ ਵੈੱਬਨਾਰ ਮੌਕੇ ਵਿਸ਼ਵ ਪੱਧਰ *ਤੇ ਨਾਮਣਾ ਖੱਟਣ ਵਾਲੇ “ਭਾਰਤੀ ਚਿੜੀਆਂ ਦੇ ਮਸੀਹੇ” ਮੁਹਮੰਦ ਦਿਲਾਵਰ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚਿੜੀਆਂ ਦੀ ਸਾਂਭ—ਸੰਭਾਲ ਦਾ ਦਿਵਸ ਮਨਾਉਣ ਦੀ ਪਹਿਲਕਦਮੀ ਸ੍ਰੀ ਦਿਲਾਵਰ ਵਲੋਂ ਹੀ ਕੀਤੀ ਗਈ ਹੈ ਅਤੇ ਅੱਜ ਪੂਰੇ ਵਿਸ਼ਵ ਵਿਚ ਚਿੜੀਆਂ ਦੀ ਸਾਂਭ—ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ।

ਇਸ ਮੌਕੇ ਵੈਬਨਾਰ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਜਾਣਕਾਰੀਆਂ ਦਿੰਦਿਆ ਚਿੜੀਆਂ ਦੇ ਮਸੀਹੇ ਸ੍ਰੀ ਦਿਲਾਵਰ ਨੇ ਦੱਸਿਆ ਕਿ ਭਾਰਤ ਵਿਚ ਚਿੜੀਆਂ ਦੀ ਪੰਜ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਹਨਾਂ ਵਿਚੋਂ ਸਿਰਫ਼ ਇਕ ਪ੍ਰਜਾਤੀਆਂ ਗੁਆਂਢੀ ਦੇਸ਼ਾਂ ਤੋਂ ਭਾਰਤੀ ਉਪ ਮਹਾਂਦੀਪ ਵਿਚ ਪ੍ਰਵਾਸ ਕਰਕੇ ਆਈ ਹੈ। ਉਹਨਾਂ ਦੱਸਿਆ ਕਿ ਸਾਡੇ ਇੱਥੇ ਘਰੇਲੂ ਰਾਹਗੀਰ (ਪਾਸਰ) ਚਿੜੀਆਂ ਹੀ ਬਹੁਤਾਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਚਿੜੀਆਂ ਦੇ ਬਚਾਅ ਲਈ ਵੱਧ ਤੋਂ ਵੱਧ ਉਹਨਾਂ ਦੇ ਆਲ੍ਹਣੇ ਬਣਾਉਣੇ, ਆਂਡੇ ਦੇਣ ਦੇ ਥਾਂ, ਦਾਣਾ ਪਾਉਣ ਦੇ ਨਾਲ —ਨਾਲ ਅਜਿਹੇ ਪੌਦੇ ਲਗਾਓ, ਜਿੱਥੇ ਚਿੜੀਆਂ ਅਸਾਨੀ ਨਾਲ ਆਪਣੇ ਆਲ੍ਹਣੇ ਬਣਾ ਸਕਣ। ਇਸ ਤੋਂ ਇਲਾਵਾ ਚਿੜੀਆਂ ਦੇ ਬਚਾਅ ਲਈ ਰਸਾਇਣਾਂ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।ਇਸ ਮੌਕੇ ਉਨ੍ਹਾਂ ਮਨੁੱਖਤਾਂ ਨੂੰ ਬਚਾਉਣ ਲਈ ਚਿੜੀਆਂ ਬਚਾਓ ਦਾ ਨਾਅਰਾ ਵੀ ਦਿੱਤਾ।

ਇਸ ਮੌਕੇ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਵਰਲਡ ਵਾਈਡ ਫ਼ੰਡ ਫ਼ਾਰ ਨੇਚਰ ਭਾਰਤ ਦੀ ਕੋਆਰਡੀਨੇਟਰ ਗੀਤਾਂਜ਼ਲੀ ਕੰਵਰ ਨੇ ਕਿਹਾ ਕਿ ਪੰਛੀਆਂ ਦੀਆਂ 15 ਪ੍ਰਜਾਤੀਆਂ ਮਨੁੱਖੀ ਘਰਾਂ ਦੇ ਆਲੇ—ਦੁਆਲੇ ਹੀ ਰਹਿੰਦੀਆਂ ਹਨ। ਇਹਨਾਂ ਪੰਛੀਆ ਵਿਚ ਬੁਲਬਲ,ਚਿੜੀਆਂ,ਕਬੂਤਰ, ਵੋਬਲਰ ਆਦਿ ਬਹੁਤ ਮਹੱਤਵਪੂਰਨ ਹਨ ਅਤੇ ਇਹ ਸਾਰੇ ਆਲ੍ਹਣਿਆਂ ਅਤੇ ਸਰੁੱਖਿਅਤ ਰਹਿਣ ਯੋਗ ਸਥਾਨਾਂ ਦੀ ਭਾਲ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਲੇ ਕਰਨੇ ਚਾਹੀਦੇ ਹਨ, ਜਿਹਨਾਂ ਨਾਲ ਇਹ ਲੁਪੜ ਹੋਰ ਰਹੀਆਂ ਚਿੜੀਆਂ ਪ੍ਰਜਾਤੀਆਂ ਆਪਣੇ ਕੁਦਰਤੀ ਆਲ੍ਹਣਿਆਂ ਚੋਂ ਨਿਕਲ ਕੇ ਸਾਡੇ ਵਲੋਂ ਬਣਾਏ ਜਾ ਰਹੇ ਪੰਛੀਆਂ ਦੇ ਅਸ਼ੀਅਨਿਆਂ ਵਿਚ ਅਵਾਸ ਕਰਕੇ ਰਹਿ ਸਕਣ।

ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਨਿਮਰ ਘਰ (ਪਾਸਰ) ਭਾਵ ਘਰ ਦੀ ਚਿੜੀ ਸਾਡੇ ਲਈ ਬਹੁਤ ਅਹਿਮ ਹੈ। ਇਹਨਾਂ ਨੂੰ ਦੇਖਦੇ ਹੋਏ ਹੀ ਅਸੀਂ ਜਵਾਨ ਹੁੰਦੇ ਹਾਂ ਚਿੜੀਆਂ ਦੀ ਚਹਿਲ— ਪਹਿਲ ਦੇ ਨਾਲ ਹੀ ਸਾਡੀ ਸਵੇਰ ਦੀ ਸ਼ੁਰੂਅਤ ਅਤੇ ਦਿਨ ਢਲਦਾ ਹੈ ਪਰ ਹੋਲ਼ੀ—ਹੋਲ਼ੀ ਮਿੱਠੀ ਅਵਾਜ਼ ਵਾਲੇ ਇਹ ਪਰਿੰਦੇ ਸਾਡੇ ਘਰਾਂ ਅਤੇ ਸ਼ਹਿਰਾਂ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਅਜਿਹਾ ਵਰਤਾਰ 1990 ਤੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਚਿੜੀਆਂ ਦੇ ਸੰਗੀਤ ਨੂੰ ਜਿਉਂਦਾ ਰੱਖਣ ਲਈ ਹਰ ਸਾਲ 20 ਮਾਰਚ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਚਿੜੀਆਂ ਨੂੰ ਬਚਾਉਣਾ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹੈ ਨਹੀਂ ਤਾਂ ਆੳਣ ਵਾਲੇ ਸਮੇਂ ਵਿਚ ਅਸੀਂ ਬੱਚਿਆਂ ਨੂੰ ਸਿਰਫ਼ ਕਹਾਣੀਆ ਸੁਣਾਉਣ ਯੋਗੇ ਹੀ ਰਹਿ ਜਾਵਾਂਗੇ ਕਿ ਇਕ ਸਮੇਂ ਇਕ ਚਿੜੀ ਹੁੰਦੀ ਸੀ।