ਹੈਵਾਨੀਅਤ ! 9ਵੀਂ ਜਮਾਤ ਦੀ ਵਿਦਿਆਰਥਣ ਨਾਲ 5 ਵਿਅਕਤੀਆਂ ਨੇ ਕੀਤਾ ਗੈਂਗਰੇਪ

0
723

ਰਾਜਸਥਾਨ | ਇਥੋਂ ਦੇ ਬੀਕਾਨੇਰ ਦੇ ਚੁਰੂ ਜ਼ਿਲੇ ਵਿਚ ਇਕ ਵਾਰ ਫਿਰ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਵਿਚ 5 ਮੁਲਜ਼ਮਾਂ ਨੇ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਘਟਨਾ ਨੂੰ ਅੰਜਾਮ ਦਿੱਤਾ। 23 ਦਸੰਬਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਸਵੇਰੇ 9 ਵਜੇ ਸਕੂਲ ਗਈ ਸੀ। ਜਦੋਂ ਸਕੂਲ ਵਿਚ ਅੱਧੀ ਛੁੱਟੀ ਖਤਮ ਹੋਈ ਤਾਂ ਉਸ ਦੇ ਵੱਡੇ ਭਰਾ ਦਾ ਲੜਕਾ ਦੌੜ ਕੇ ਆਇਆ। ਉਸ ਦੀ ਭਤੀਜੀ ਕਿੱਕਰ ਦੇ ਦਰੱਖਤ ਹੇਠਾਂ ਜ਼ਮੀਨ ‘ਤੇ ਪਈ ਸੀ ਅਤੇ ਪੰਜ ਲੜਕੇ ਉਸ ਨਾਲ ਬਲਾਤਕਾਰ ਕਰ ਰਹੇ ਸਨ। ਤਿੰਨ ਮੁਲਜ਼ਮਾਂ ਨੂੰ ਪੀੜਤਾ ਦੇ ਚਾਚੇ ਨੇ ਫੜ ਲਿਆ। ਬਾਕੀ ਫਰਾਰ ਹੋ ਗਏ।

ਲੜਕੀ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਵਿਦਿਆਰਥਣ ਨੂੰ ਨਗਣ ਹਾਲਤ ‘ਚ ਬੇਹੋਸ਼ ਪਾਇਆ। ਪੀੜਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਥਾਣਾ ਮੁਖੀ ਸੁਭਾਸ਼ ਬਿਜਾਰਨੀਆ ਨੇ ਦੱਸਿਆ ਕਿ 15 ਸਾਲਾ ਵਿਦਿਆਰਥਣ ਦੇ ਚਾਚੇ ਨੇ ਇਸ ਸਬੰਧੀ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਸ ਦੀ ਭਤੀਜੀ ਪਿੰਡ ਦੇ ਹਾਈ ਸਕੂਲ ਵਿਚ 9ਵੀਂ ਜਮਾਤ ਵਿਚ ਪੜ੍ਹਦੀ ਹੈ।

ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥੋੜੀ ਦੇਰ ਵਿਚ ਹੀ ਪੁਲਿਸ ਪਹੁੰਚ ਗਈ। ਲੋਕਾਂ ਨੇ ਫੜੇ ਗਏ ਤਿੰਨਾਂ ਲੜਕਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਭਤੀਜੀ ਬੇਹੋਸ਼ ਪਈ ਸੀ। ਉਸ ਦੇ ਸਰੀਰ ‘ਤੇ ਕੱਪੜੇ ਵੀ ਨਹੀਂ ਸਨ। ਬਾਅਦ ‘ਚ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਪੀੜਤਾ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ।