ਸ਼ਨੀਵਾਰ ਦਾ ਲੌਕਡਾਊਨ ਖ਼ਤਮ, 7 ਦਿਨ ਖੁੱਲ੍ਹਣਗੇ ਹੋਟਲ ਤੇ ਰੈਸਟੋਰੈਂਟ, ਐਤਵਾਰ ਇਹ ਦੁਕਾਨਾਂ ਖੁੱਲ੍ਹਣਗੀਆਂ

0
10669

ਚੰਡੀਗੜ੍ਹ . ਕੋਰੋਨਾ ਲੌਕਡਾਊਨ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵਲੋਂ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ‘ਚ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ।

ਪਹਿਲਾਂ ਸ਼ਾਮ 6.30 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਸੀ, ਜਿਸ ਦਾ ਸਮਾਂ ਬਦਲ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ। ਹੁਣ ਸਾਰੀਆਂ ਦੁਕਾਨਾਂ ਰਾਤ 9 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਹੁਣ ਵੀਕਐਂਡ ਕਰਫਿਊ ਵੀ ਸਿਰਫ ਐਤਵਾਰ ਹੀ ਹੋਵੇਗਾ। ਹੁਣ ਐਤਵਾਰ ਨੂੰ ਸਿਰਫ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਸਾਰੀਆਂ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਐਤਵਾਰ ਵੀ ਖੁਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਹੋਟਲ ਤੇ ਰੈਸਟੋਰੈਂਟ ਵੀ ਹਫਤੇ ਦੇ 7 ਦਿਨ ਖੁੱਲ੍ਹਣਗੇ। ਹੋਟਲ ਤੇ ਰੈਸਟੋਰੈਂਟ ਖੋਲ੍ਹਣ ਦਾ ਸਮਾਂ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ।