ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ‘ਚ ਕੁੱਟਮਾਰ

0
1420

ਡੈਸਕ | ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਜੇਲ੍ਹ ਵਿਚ ਬੰਦ ਦੋਸ਼ੀ ਸਤਬੀਰ ਸਿੰਘ ਦੀ ਕੈਜੀਆਂ ਨੇ ਕੁੱਟਮਾਰ ਕੀਤੀ ਹੈ। ਸਤਬੀਰ ਨੂੰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਤਬੀਰ ਉਪਰ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਵਾਉਣ ਦੇ ਦੋਸ਼ ਹਨ।

ਜਾਣਕਾਰੀ ਅਨੁਸਾਰ ਸਤਬੀਰ ਸਿੰਘ ਆਪਣੀ  ਬੈਰਕ ਨੇੜੇ ਜਾ ਰਿਹਾ ਸੀ ਕਿ ਕੁਝ ਕੈਦੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸਤਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਜੇਲ੍ਹ ਅਧਿਕਾਰੀ ਅਤੇ ਮੁਲਾਜ਼ਮ ਆ ਗਏ, ਜਿਨ੍ਹਾਂ ਨੇ ਸਤਬੀਰ ਨੂੰ ਕੁੱਟਮਾਰ ਕਰਨ ਵਾਲਿਆਂ ਤੋਂ ਬਚਾਇਆ। ਜਿਸ ਤੋਂ ਜ਼ਖਮੀ ਮੁਲਜ਼ਮ ਸਤਬੀਰ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਕਿਹਾ ਸਤਬੀਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।