ਜਲੰਧਰ . ਪੁਲਿਸ ਮੁਲਾਜ਼ਮਾਂ ਵਿਚ ਕੋਰੋਨਾ ਲਗਾਤਾਰ ਫੈਲ ਰਿਹਾ ਹੈ। ਪਿਛਲੇ ਦਿਨੀ ਥਾਣਾ ਨੰਬਰ ਚਾਰ ਦੇ ਦੋ ਪੁਲਿਸ ਕਰਮੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ, ਇਸ ਕਰਕੇ ਹੁਣ ਥਾਣਾ 72 ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਤੇ ਥਾਣਾ ਨੰਬਰ ਚਾਰ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੁਲਿਸ ਸਟੇਸ਼ਨ ਵਿਖੇ ਕੰਮ ਕਰਦੇ ਪੁਲਿਸ ਕਰਮੀ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਉਪਰੰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਟੀਮ ਵਲੋਂ ਪੁਲਿਸ ਸਟੇਸ਼ਨ ਨੂੰ ਰੋਗਾਣੂ ਮੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਇਸ ਕੇਸ ਵਿੱਚ ਸੁਚੱਜੇ ਢੰਗ ਨਾਲ ਸਿਹਤ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਰਹੀ ਹੈ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੇ ਪੁਲਿਸ ਕਰਮੀਆਂ ਨੂੰ ਅਗਲੇ ਕੁਝ ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਗਿਆ ਹੈ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਦੌਰਾਨ ਮੂਹਰਲੀਆਂ ਕਤਾਰਾਂ ਵਿੱਚ ਤਾਇਨਾਤ ਕੋਰੋਨਾ ਯੋਧਿਆਂ ਚੰਗੀ ਤਰ੍ਹਾਂ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਇਮਾਰਤ ਵਿੱਚ ਸਾਂਝ ਕੇਂਦਰ ਤੋਂ ਪੁਲਿਸ ਥਾਣੇ ਨੂੰ ਚਲਾਇਆ ਜਾ ਰਿਹਾ ਹੈ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)