ਸੰਗਰੂਰ/ਲਹਿਰਾਗਾਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਖਨੌਰੀ ਭਾਖੜਾ ਵਿਚੋਂ ਨਿਕਲਦੀ ਨਹਿਰ ਵਿਚ ਨਹਾਉਣ ਸਮੇਂ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ 14 ਸਾਲ ਵਾਸੀ ਰੋਹਤਕ ਹਰਿਆਣਾ, ਆਪਣੇ ਨਾਨਕੇ ਘਰ ਪਾਤੜਾਂ ਨੇੜਲੇ ਪਿੰਡ ਕਾਹਨਗੜ੍ਹ ਵਿਖੇ ਆਇਆ ਹੋਇਆ ਸੀ।
ਉਹ ਮਾਮੇ ਦੇ ਮੁੰਡੇ ਹਰਮਨ ਨਾਲ ਮੋਟਰਸਾਈਕਲ ਉੱਤੇ ਖਨੌਰੀ ਦੇ ਆਰਡੀ 460 ਕੋਲ ਭਾਖੜਾ ਵਿਚੋਂ ਨਿਕਲਦੀ ਡੂੰਘੀ ਨਹਿਰ ਵਿਚ ਨਹਾਉਣ ਲੱਗ ਪਿਆ ਤੇ ਪਾਣੀ ਦੇ ਤੇਜ਼ ਵਹਾਅ ਵਿਚ ਮਨਦੀਪ ਡੁੱਬ ਗਿਆ। ਰੌਲਾ ਪੈਣ ਕਾਰਨ ਜਦੋਂ ਉਸ ਨੂੰ ਕੱਢਿਆ ਤਾਂ ਉਸ ਨੂੰ ਖਨੌਰੀ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਟੋਹਾਣਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ। ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਲਈ ਇਲਾਕਾ ਨਿਵਾਸੀਆਂ ਨੇ ਐੱਸਐੱਸਪੀ ਸੰਗਰੂਰ ਤੋਂ ਇਲਾਵਾ ਡੀਐੱਸਪੀ ਮੂਨਕ ਅਤੇ ਲਹਿਰਾ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਸੀਜ਼ਨ ਦੌਰਾਨ ਨਹਿਰਾਂ ਦੇ ਆਲੇ-ਦੁਆਲੇ ਪੁਲਿਸ ਦੀ ਗਸ਼ਤ ਵਧਾਈ ਜਾਵੇ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ