ਸੰਗਰੂਰ/ਲਹਿਰਾਗਾਗਾ, 12 ਜਨਵਰੀ | ਇਥੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਸੌਰਵ ਕੰਪਲੈਕਸ ਨੇੜੇ ਮੋਟਰਸਾਈਕਲ ਦਰੱਖਤ ਨਾਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਤਿੰਨੇ ਨੌਜਵਾਨ ਦੋਸਤ ਸਨ ਜੋ ਕਿਸੇ ਸਮਾਗਮ ਤੋਂ ਰੇਤ ਰਾਤ ਘਰ ਪਰਤ ਰਹੇ ਸਨ ਕਿ ਹਾਦਸਾ ਵਾਪਰ ਗਿਆ।
ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਪੁੱਤਰ ਦੇਸਰਾਜ ਵਾਸੀ ਵਾਰਡ ਨੰਬਰ 12 ਲਹਿਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪੁੱਤਰ ਪਾਰਸ ਗਰਗ 24 ਸਾਲ ਜੋ ਸੀਟੂ ਕੱਪੜਿਆਂ ਵਾਲੇ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਦੇਰ ਰਾਤ 12 ਵਜੇ ਦੇ ਕਰੀਬ ਦੋਸਤਾਂ ਨਾਲ ਕਿਸੇ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਤਾਂ ਲਹਿਰਾਗਾਗਾ ਦੇ ਸ਼ਮਸ਼ਾਨਘਾਟ ਕੋਲ ਸਥਿਤ ਸੌਰਵ ਕੰਪਲੈਕਸ ਨੇੜੇ ਸਪੀਡ ਬਰੇਕਰ ਤੋਂ ਮੋਟਰਸਾਈਕਲ ਸਲਿੱਪ ਹੋ ਕੇ ਦਰੱਖਤ ਨਾਲ ਜਾ ਟਕਰਾਇਆ।
ਹਾਦਸੇ ਦੌਰਾਨ ਤਿੰਨੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਲਹਿਰਾ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੇ ਪੁੱਤਰ ਪਾਰਸ ਗਰਗ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂਕਿ ਅਜੇ ਖਾਨ ਅਤੇ ਬੌਬੀ ਕੁਮਾਰ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਕਿਤੇ ਹੋਰ ਰੈਫਰ ਕਰ ਦਿੱਤਾ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)