ਸੰਗਰੂਰ : ਟੀਵੀ ਠੀਕ ਕਰਨ ਗਿਆ ਮਕੈਨਿਕ ਹੋਇਆ ਕੁੱਟਮਾਰ ਦਾ ਸ਼ਿਕਾਰ, ਪੜ੍ਹੋ ਵਜ੍ਹਾ

0
2031

ਸੰਗਰੂਰ/ਬਰਨਾਲਾ | ਇਥੋਂ ਇਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਰ ‘ਚ ਟੀਵੀ ਠੀਕ ਕਰਨ ਗਏ ਮਕੈਨਿਕ ਨੂੰ ਕੁੱਟਣ ‘ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖ਼ਾਸਤ ‘ਚ ਪੀੜਤ ਨੇ ਦੱਸਿਆ ਕਿ ਉਹ ਟੀਵੀ ਰਿਪੇਅਰ ਦਾ ਕੰਮ ਕਰਦਾ ਹੈ।

ਪਰਸੋਂ ਉਹ ਅੰਮ੍ਰਿਤਪਾਲ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਤੇ ਇਕ ਹੋਰ ਵਿਅਕਤੀ ਦੇ ਘਰ ਟੀਵੀ ਰਿਪੇਅਰ ਕਰਨ ਗਿਆ ਸੀ। ਜਿਥੇ ਸਰਪੰਚ ਦੇ ਮੁੰਡੇ ਨੇ ਉਸ ਨੂੰ ਕਿਹਾ ਕਿ ਉਸ ਨੇ ਰਿਪੇਅਰ ਦੇ ਵੱਧ ਪੈਸੇ ਲਏ ਹਨ ਤੇ ਉਸ ਨਾਲ ਮਾੜਾ ਚੰਗਾ ਬੋਲਾ, ਜਿਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਨਾਲਾ ਵੱਲ ਆਉਣ ਲੱਗਾ। ਜਦੋਂ ਉਹ ਕੇਲਾ ਸਟੋਰ ਬਾਜਾਖਾਨਾ ਰੋਡ ਨੇੜੇ ਪੁੱਜਾ ਤਾਂ ਸਰਪੰਚ ਦੇ ਮੁੰਡੇ ਅੰਮ੍ਰਿਤਪਾਲ ਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ‘ਤੇ ਆ ਕੇ ਉਸਦੀ ਕੁੱਟਮਾਰ ਕੀਤੀ। ਰੌਲਾ ਪਾਉਣ ‘ਤੇ ਮੁਲਜ਼ਮ ਭੱਜ ਗਏ।