ਭਗਵੰਤ ਮਾਨ ਦੇ ਪਿੰਡੋਂ ਵੀ ਜੇਤੂ ਰਹੇ ਸਿਮਰਨਜੀਤ ਮਾਨ

0
6637

ਸੰਗਰੂਰ। ਭਾਵੇਂਂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਉਤੇ ਜਿੱਤ ਹਾਸਲ ਕਰ ਲਈ ਹੈ, ਪਰ ਇਸ ਤੋਂ ਵੀ ਖਾਸ ਗੱਲ ਉਭਰਕੇ ਇਹ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਵੀ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ।

ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੀਐਮ ਆਪਣੇ ਹੀ ਪਿੰਡ ਤੋਂ ਸਿਮਰਨਜੀਤ ਸਿੰਘ ਮਾਨ ਤੋਂਂ ਹਾਰ ਗਿਆ। ਇਸ ਗੱਲ ਤੋਂ ਸਹਿਜੇ ਹੀ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਪ ਸਰਕਾਰ ਤੋਂ ਲੋਕ ਕਿੰਨੇ ਦੁਖੀ ਹਨ।

ਭਗਵੰਤ ਮਾਨ ਦਾ ਆਪਣੇ ਹੀ ਪਿੰਡ ਦੇ ਲੋਕਾਂ ਤੋਂ ਹਾਰ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਭਗਵੰਤ ਮਾਨ ਨੂੰ ਊਸਦੇ ਆਪਣੇ ਪਿੰਡ ਦੇ ਲੋਕ ਹੀ ਪਸੰਦ ਨਹੀਂਂ ਕਰਦੇ।

ਮਹਿਜ 100 ਦਿਨਾਂ ਦੀ ਸਰਕਾਰ ਦੌਰਾਨ ਭਗਵੰਤ ਮਾਨ ਦੀ ਕਾਰਗੁਜਾਰੀ ਨੇ ਲੋਕਾਂ ਦਾ ਮੋਹ ਭੰਗ ਕਰ ਦਿੱਤਾ ਹੈ। ਪੰਜਾਬ ਵਿਚ ਬਦਲਾਅ ਲਿਆਉਣ ਦਾ ਹਵਾਲਾ ਦੇ ਕੇ ਸੱਤਾ ਵਿਚ ਆਈ ਸਰਕਾਰ ਲੋਕਾਂ ਦਾ ਦਿਲ ਜਿੱਤਣ ਵਿਚ ਫੇਲ ਸਾਬਿਤ ਹੋਈ ਹੈ, ਇਹ ਗੱਲ ਭਗਵੰਤ ਮਾਨ ਦੇ ਆਪਣੇ ਹੀ ਗੜ੍ਹ ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਲੋਕਾਂ ਨੇ ਸਿੱਧ ਕਰ ਦਿੱਤੀ ਹੈ।