ਸਮਰਾਲਾ : ਗੰਡਾਸਾ ਮਾਰ ਕੇ ਕੀਤਾ ਦਾਦਾ-ਦਾਦੀ ਦਾ ਕਤਲ, ਮਕਾਨ ਤੇ ਪਲਾਟ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪੋਤਾ

0
959

ਸਮਰਾਲਾ/ਲੁਧਿਆਣਾ | ਪਿੰਡ ਲੱਲ ਕਲਾਂ ‘ਚ 17 ਸਾਲ ਦੇ ਮੁੰਡੇ ਨੇ ਤੇਜ਼ਧਾਰ ਗੰਡਾਸੇ ਨਾਲ ਆਪਣੇ ਦਾਦਾ-ਦਾਦੀ ਦਾ ਕਤਲ ਕਰ ਦਿੱਤਾ। ਕਤਲ ਕੀਤੇ ਗਏ ਬਜ਼ੁਰਗ ਜੋੜੇ ਦੀ ਪਛਾਣ ਦਰਸ਼ਨ ਸਿੰਘ (75) ਤੇ ਉਸ ਦੀ ਪਤਨੀ ਸੁਰਿੰਦਰ ਕੌਰ (70) ਵਾਸੀ ਲੱਲ ਕਲਾਂ ਵਜੋਂ ਹੋਈ।

ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਕਤਲ ਕਰਨ ਵਾਲਾ ਮਨਪ੍ਰੀਤ ਸਿੰਘ (17) ਪੁੱਤਰ ਜਤਿੰਦਰਪਾਲ ਸਿੰਘ 11ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨਾਲ ਸਾਂਝੇ ਘਰ ‘ਚ ਰਹਿੰਦਾ ਹੈ। ਉਸ ਦਾ ਪਿਤਾ ਟਰੱਕ ਡਰਾਈਵਰ ਹੈ ਤੇ ਮਾਤਾ ਘਰੇਲੂ ਔਰਤ ਹੈ।

ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਉਸ ਦੇ ਦਾਦਾ-ਦਾਦੀ ਨਾਲ ਰਿਹਾਇਸ਼ੀ ਮਕਾਨ ਤੇ ਕਿਸੇ ਪਲਾਟ ਨੂੰ ਆਪਣੇ ਨਾਂ ਕਰਵਾਉਣ ਲਈ ਝਗੜਾ ਚੱਲ ਰਿਹਾ ਸੀ ਤੇ ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ।

ਬੀਤੇ ਕੱਲ ਦੁਪਹਿਰ ਬਾਅਦ ਕਰੀਬ ਸਾਢੇ 4 ਵਜੇ ਜਦੋਂ ਉਕਤ ਮੁੰਡੇ ਦੀ ਮਾਂ ਖਰੀਦਦਾਰੀ ਲਈ ਘਰੋਂ ਬਾਹਰ ਗਈ, ਉਦੋਂ ਮਨਪ੍ਰੀਤ ਘਰ ਵਿੱਚ ਇਕੱਲਾ ਸੀ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦਾਦਾ-ਦਾਦੀ ਨਾਲ ਹੋਈ ਬਹਿਸ ਦੌਰਾਨ ਮਨਪ੍ਰੀਤ ਨੇ ਗੁੱਸੇ ‘ਚ ਆ ਕੇ ਘਰ ਵਿੱਚ ਪਏ ਗੰਡਾਸੇ ਨਾਲ ਉਨ੍ਹਾਂ ਦੋਵਾਂ ‘ਤੇ ਤਾਬੜਤੋੜ ਵਾਰ ਕਰ ਦਿੱਤੇ, ਜਿਸ ਨਾਲ ਉਹ ਮੌਕੇ ‘ਤੇ ਹੀ ਦਮ ਤੋੜ ਗਏ।


ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਤੇ ਆਰੋਪੀ ਮਨਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ