ਸਮਰਾਲਾ : ਭਿਆਨਕ ਸੜਕ ਹਾਦਸੇ ‘ਚ ਐਕਟਿਵਾ ਸਵਾਰ ਲੜਕੀ ਦੀ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਕੈਨੇਡਾ

0
1158

ਸਮਰਾਲਾ/ਲੁਧਿਆਣਾ | ਅੱਜ ਸਵੇਰੇ 6 ਵਜੇ ਦੇ ਕਰੀਬ ਐਕਟਿਵਾ ਤੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਹੋ ਗਈ। ਟੱਕਰ ‘ਚ ਐਕਟਿਵਾ ਸਵਾਰ 2 ਲੜਕੀਆਂ ਨੂੰ ਬੱਸ ਨੇ ਕੁਚਲ ਦਿੱਤਾ।

ਹਾਦਸੇ ‘ਚ 19 ਸਾਲਾ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਨਵਦੀਪ ਕੌਰ ਨੇੜਲੇ ਪਿੰਡ ਮਾਦਪੁਰ ਦੀ ਸਾਬਕਾ ਸਰਪੰਚ ਦੀ ਧੀ ਸੀ, ਜੋ ਕੁਝ ਦਿਨਾਂ ਬਾਅਦ ਕੈਨੇਡਾ ਜਾਣ ਵਾਲੀ ਸੀ। ਜ਼ਖਮੀ ਲੜਕੀ ਦੀ ਪਛਾਣ ਹੈਦੋਂ ਪਿੰਡ ਦੀ ਰਹਿਣ ਵਾਲੀ ਨਿਸ਼ਾ ਵਜੋਂ ਹੋਈ ਹੈ।

ਇਹ ਹਾਦਸਾ ਸਮਰਾਲਾ-ਲੁਧਿਆਣਾ ਰੋਡ ‘ਤੇ ਕਮਲ ਪੈਟਰੋਲ ਪੰਪ ਨੇੜੇ ਸੜਕ ਖਰਾਬ ਹੋਣ ਕਾਰਨ ਵਾਪਰਿਆ, ਜਿਥੇ ਬੱਸ ਨੇ ਐਕਟਿਵਾ ਸਵਾਰ ਦੋਵਾਂ ਲੜਕੀਆਂ ਨੂੰ ਟੱਕਰ ਮਾਰਦਿਆਂ ਬੁਰੀ ਤਰ੍ਹਾਂ ਕੁਚਲ ਦਿੱਤਾ। ਦੋਵੇਂ ਲੜਕੀਆਂ ਬਿਊਟੀਸ਼ੀਅਨ ਦੀ ਕਲਾਸ ਲਗਾਉਣ ਸਮਰਾਲਾ ਜਾ ਰਹੀਆਂ ਸਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ