Home Blog Page 982
ਅੰਮ੍ਰਿਤਸਰ | ਇਥੋਂ ਇਕ ਵਿਅਕਤੀ ਨੂੰ ਪਾਸਪੋਰਟ ਉਤੇ ਜਾਅਲੀ ਲੱਗੀ ਮੋਹਰ ਸਮੇਤ ਫੜਿਆ ਹੈ। ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਦੇ ਸਰਨਾ ਪਿੰਡ ਦੇ ਰਹਿਣ ਵਾਲੇ ਨਿਖਿਲ ਅਗਰਵਾਲ ਦੇ ਪਾਸਪੋਰਟ 'ਤੇ ਜਾਅਲੀ ਰੂਸੀ ਵੀਜ਼ਾ ਸਟੈਂਪ ਲੱਗੀ ਸੀ। ਮੁਲਜ਼ਮ ਹੁਣ ਟੂਰਿਸਟ ਵੀਜ਼ੇ ’ਤੇ ਦੁਬਈ ਜਾ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ...
ਚੰਡੀਗੜ੍ਹ | ਪੰਜਾਬ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਨੇ 16 ਮਈ ਤੋਂ ਤਿੰਨ ਦਿਨਾਂ ਤੱਕ ਰਾਜ ਦੇ ਕੁਝ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਪੰਜਾਬ ਭਰ ‘ਚ ਤੇਜ਼ ਗਰਜ ਅਤੇ ਬਿਜਲੀ ਚਮਕਣ ਦੇ ਨਾਲ ਧੂੜ ਭਰੀ ਹਨੇਰੀ ਜਾਰੀ ਰਹੇਗੀ।...
ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਚੱਕ ਹਾਜੀਪੁਰ ’ਚ ਉਦੋਂ ਮਾਤਮ ਛਾ ਗਿਆ, ਜਦੋਂ ਸੜਕ ਹਾਦਸੇ ’ਚ ਮਾਰੇ ਗਏ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੀ ਮਾਤਾ ਮਲਕੀਅਤ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।ਜਾਣਕਾਰੀ ਅਨੁਸਾਰ ਅਵਤਾਰ ਸਿੰਘ ਆਪਣੀ ਪਤਨੀ ਤੇ 2 ਕੁੱਤਿਆਂ ਨੂੰ ਨਾਲ ਲੈ ਕੇ ਆਪਣੀ ਮਾਂ ਦੇ...
ਪਟਿਆਲਾ| ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ ਜਿਸਨੂੰ ਸ਼ਰਾਬ ਪੀਣ ਦੀ ਲਤ ਲੱਗੀ ਹੋਈ ਸੀ ਤੇ ਇਸਦਾ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਚਲ ਰਿਹਾ ਸੀ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਨੇ ਦੱਸਿਆ ਕਿ ਇਹ ਔਰਤ ਬੀਤੇ ਕੱਲ੍ਹ ਜ਼ੀਰਕਪੁਰ...
ਅੰਮ੍ਰਿਤਸਰ| ਦੁਬਈ ਤੋਂ ਇੰਡੀਗੋ ਦੀ ਫਲਾਈਟ ਜਿਵੇਂ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀ ਤਾਂ ਇਕ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਯਾਤਰੀ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨੇ ਵੀ ਸਕਿਉਰਿਟੀ ਮੈਨੇਜਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੀਗੋ ਦੀ...
ਚੰਡੀਗੜ੍ਹ| ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ ਬਾਅਦ ਬੋਰਡ ਨੇ 24 ਮਾਰਚ ਨੂੰ ਮੁੜ ਪ੍ਰੀਖਿਆ ਲਈ ਸੀ ਪਰ 24 ਫਰਵਰੀ ਦਾ ਪ੍ਰਸ਼ਨ ਪੱਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਦੇ ਪ੍ਰੀਖਿਆ ਕੇਂਦਰ ਵਿੱਚ ਫਿਰ ਵੰਡਿਆ ਗਿਆ। ਜਦੋਂ ਉੱਤਰ ਪੱਤਰੀਆਂ ਦੀ ਚੈਕਿੰਗ ਦੌਰਾਨ...
ਚੰਡੀਗੜ੍ਹ| “ਸਰਕਾਰ ਤੁਹਾਡੇ ਦੁਆਰ” ਵਾਅਦੇ ਮੁਤਾਬਕ ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 17 ਮਈ ਬੁੱਧਵਾਰ ਨੂੰ ਸਵੇਰੇ 10:30 am ਸਰਕਟ ਹਾਊਸ ਜਲੰਧਰ ਵਿਖੇ ਹੋਵੇਗੀ, ਜਿਸ ਵਿੱਚ ਜਲੰਧਰ ਸਮੇਤ ਪੰਜਾਬ ਦੇ ਕਈ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਸਮੇਤ ਪੁਰਾਣੇ ਲਟਕਦੇ ਮਸਲਿਆਂ ਨੂੰ ਹੱਲ ਕਰਨ ਤੇ ਵਿਚਾਰ ਹੋਵੇਗਾ ਅਤੇ ਤੁਰੰਤ ਫੈਸਲੇ ਲਏ ਜਾਣਗੇ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਟਵਿੱਟਰ ਅਕਾਊਂਟ ਤੇ...
ਚੰਡੀਗੜ੍ਹ| ਔਰਤ, ਨਾਬਾਲਗ ਧੀ ਅਤੇ ਭੈਣ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ, ਡੀਪੀ ਲਗਾਉਣ ਅਤੇ ਬਾਅਦ ਵਿਚ ਜਾਅਲੀ ਆਈਡੀ ਬਣਾ ਕੇ ਉਨ੍ਹਾਂ ਫੋਟੋਆਂ ਨੂੰ ਪੋਰਨ ਸਾਈਟ ਨਾਲ ਲਿੰਕ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ-56 ਦੇ ਸ਼ਹਾਬੂਦੀਨ ਵਜੋਂ ਹੋਈ ਹੈ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੀੜਤ ਔਰਤ ਨੇ ਇਹ ਸ਼ਿਕਾਇਤ ਪਹਿਲਾਂ...
ਲੁਧਿਆਣਾ | ਜ਼ਿਲੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਫਰਜ਼ੀ ਇੰਸਟਾਗ੍ਰਾਮ ਆਈ.ਡੀ. ਬਣ ਗਈ। ਇਹ ਇੰਸਟਾਗ੍ਰਾਮ ਆਈਡੀ ਇੱਕ ਔਰਤ ਅਤੇ ਉਸ ਦੇ ਦੋਸਤ ਨੇ ਬਣਾਈ ਸੀ। ਵਿਦਿਆਰਥੀ ਦੋਸ਼ੀ ਔਰਤ ਦੀ ਭੈਣ ਕੋਲ ਟਿਊਸ਼ਨ ਲਈ ਜਾਂਦੀ ਸੀ। ਉਥੇ ਔਰਤ ਉਸ ਨਾਲ ਛੇੜਛਾੜ ਵੀ ਕਰਦੀ ਸੀ। ਇਸ ਕਾਰਨ ਵਿਦਿਆਰਥੀ ਟਿਊਸ਼ਨ ਛੱਡ ਕੇ ਚਲਾ ਗਿਆ ਸੀ। ਇਸੇ ਦੁਸ਼ਮਣੀ ਕਾਰਨ ਔਰਤ ਨੇ ਆਪਣੇ ਦੋਸਤ...
ਪਟਿਆਲਾ | ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਅੰਦਰ ਸ਼ਰਾਬ ਪੀਣ ਤੋਂ ਬਾਅਦ ਐਤਵਾਰ ਰਾਤ ਨੂੰ ਇੱਕ ਸ਼ਰਧਾਲੂ ਨੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ 'ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਹੈ। ਦੋਸ਼ੀ ਸ਼ਰਧਾਲੂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਨਿਰਮਲਜੀਤ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਔਰਤ...
- Advertisement -

MOST POPULAR