Home Blog Page 891
ਲੁਧਿਆਣਾ| ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਦਾੜ੍ਹੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਮੁੱਦੇ ‘ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਸੀ.ਐਮ. ਮਾਨ ਦੀ ਨਿੰਦਾ ਕੀਤੀ ਹੈ, ਪਰ ਇਸ ਦੇ ਨਾਲ ਹੀ ਪਾਇਲ ਤੋਂ ‘ਆਪ’ ਵਿਧਾਇਕ...
ਨਵੀਂ ਦਿੱਲੀ | ਇਥੋਂ ਇਕ ਮੰਦਭਾਗੀ ਖਬਰ ਆਈ ਹੈ। ਰੇਲਵੇ ਸਟੇਸ਼ਨ ਕੰਪਲੈਕਸ 'ਚ ਮੀਂਹ ਕਾਰਨ ਕਰੰਟ ਫੈਲ ਗਿਆ। ਸਟੇਸ਼ਨ ਕੰਪਲੈਕਸ 'ਚ ਕਰੰਟ ਲੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਸ਼ੁਰੂ ਹੋਏ ਮੀਂਹ ਦਾ ਪਾਣੀ ਸਟੇਸ਼ਨ ਦੇ ਆਲੇ-ਦੁਆਲੇ ਇਕੱਠਾ ਹੋ ਗਿਆ, ਜਿਸ ਨਾਲ ਪਾਣੀ 'ਚ ਕਰੰਟ ਆ ਗਿਆ ਤੇ ਲੜਕੀ ਦੀ...
ਕਪੂਰਥਲਾ | ਇਥੋਂ ਹਨੀਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਸਕੂਲ ਦੇ ਕਰਮਚਾਰੀ ਅਤੇ ਉਸਦੇ ਦੋਸਤ ਨੂੰ ਘਰ ਬੁਲਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 19 ਹਜ਼ਾਰ ਰੁਪਏ ਦੀ ਠੱਗੇ। ਪੀੜਤਾਂ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ...
ਜਲੰਧਰ| ਜਲੰਧਰ ਦੇ ਵੱਡਾ ਸਈਪੁਰ ਇਲਾਕੇ ਵਿਚ ਪਿਛਲੇ ਦਿਨੀਂ ਨਗਰ ਨਿਗਮ ਵਲੋਂ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਪਾਰਕ ਢਾਹੇ ਜਾਣ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਬਸਪਾ ਨੇ ਇਸ ਪਾਰਕ ਨੂੰ ਢਾਹੇ ਜਾਣ ਨੂੰ ਲੈ ਕੇ ਵੱਡੇ ਪੱਧਰ ਉਤੇ ਅੰਦੋਲਨ ਛੇੜਿਆ ਹੋਇਆ ਹੈ। ਇਸੇ ਸਿਲਸਿਲੇ ਵਿਚ ਬਸਪਾ ਦੇ ਜਨਰਲ ਸਕੱਤਰ ਤੇ ਲੋਕ ਸਭਾ ਹਲਕਾ ਜਲੰਧਰ ਦੇ...
ਹੁਸ਼ਿਆਰਪੁਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਪਿੰਡ ਜਲਾਲਚੱਕ ਵਿਚ ਇਕ ਪੁੱਤ ਨੇ ਆਪਣੇ ਪਿਓ 'ਤੇ ਗੋਲੀਆਂ ਚਲਾ ਦਿੱਤੀਆਂ। ਘਰ ਵਿਚ ਏ.ਸੀ. ਬਦਲਾਉਣ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪੁੱਤਰ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਮੌਜੂਦ ਸਨ ਤਾਂ ਘਰ ਦੇ...
ਹਿਮਾਚਲ ਪ੍ਰਦੇਸ਼| ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਮਾਨਸੂਨ ਸ਼ਨੀਵਾਰ ਨੂੰ ਹਿਮਾਚਲ 'ਚ ਦਾਖਲ ਹੋ ਗਿਆ। ਕਰੀਬ 5 ਘੰਟੇ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਦਿੱਸੀ। ਸ਼ਿਮਲਾ ਵਿੱਚ ਮੀਂਹ ਨੇ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਮੰਡੀ ਜ਼ਿਲ੍ਹੇ ਵਿੱਚ ਦੇਖਣ ਨੂੰ...
ਪੱਛਮੀ ਬੰਗਾਲ | ਇਥੋਂ ਇਕ ਹਾਦਸੇ ਦੀ ਖਬਰ ਆਈ ਹੈ। ਪੱਛਮੀ ਬੰਗਾਲ ਦੇ ਬਾਂਕੁਰਾ ‘ਚ ਰੇਲ ਹਾਦਸਾ ਵਾਪਰਿਆ। ਇਥੇ ਦੋ ਮਾਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਐਤਵਾਰ ਸਵੇਰੇ 4 ਵਜੇ ਓਂਡਾ ਸਟੇਸ਼ਨ ‘ਤੇ ਵਾਪਰੀ। ਇਸ ਘਟਨਾ ਵਿਚ ਮਾਲ ਗੱਡੀ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ। ਸੂਤਰਾਂ ਮੁਤਾਬਕ ਇਕ...
ਅੰਮ੍ਰਿਤਸਰ| ਭਗਵੰਤ ਮਾਨ ਦੀ ਆਪ ਸਰਕਾਰ ਵਲੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਗੁਰਦੁਆਰਾ ਸੋਧ ਬਿੱਲ ਪਾਸ ਕਰਨ ਦੇ ਮੁੱਦੇ ਉਤੇ ਭਖੇ ਵਿਵਾਦ ਵਿਚਾਲੇ ਬੋਲਦਿਆਂ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਵਿਚ ਨਾ ਤਾਂ ਕੇਂਦਰ ਸਰਕਾਰ ਦਖਲ ਅੰਦਾਜ਼ੀ ਕਰ ਸਕਦੀ ਹੈ ਤੇ ਨਾ ਹੀ ਸੂਬਾ ਸਰਕਾਰ। ਐਕਟ ਵਿਚ ਸਿਰਫ ਉਹੀ ਤਰਮੀਮ ਹੋਵੇਗੀ...
ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੈਤੋ ਕਸਬੇ ਦੇ ਬਾਜਾ ਚੌਕ ਨੇੜੇ ਸ਼ਨੀਵਾਰ ਸ਼ਾਮ ਨੂੰ ਇਕ ਨਿੱਜੀ ਕੰਪਨੀ ਦੀ ਓਵਰਸਪੀਡ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਸੜਕ ‘ਤੇ ਖੜ੍ਹੇ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ...
ਪੰਚਕੂਲਾ| ਪੰਚਕੂਲਾ ਦੇ ਖੜਕ ਮੰਗੋਲੀ ਨੇੜੇ ਮੱਥਾ ਟੇਕਣ ਆਈ ਇੱਕ ਔਰਤ ਦੀ ਕਾਰ ਦਰਿਆ ਵਿੱਚ ਰੁੜ੍ਹ ਗਈ। ਜਾਣਕਾਰੀ ਮੁਤਾਬਕ ਔਰਤ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਸੀ। ਕਾਰ ਨਦੀ ਦੇ ਕੰਢੇ ਖੜ੍ਹੀ ਕੀਤੀ ਤਾਂ ਉਦੋਂ ਹੀ ਪਾਣੀ ਦਾ ਵਹਾਅ ਤੇਜ਼ ਹੋ ਗਿਆ ਤੇ ਕਾਰ ਰੁੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਕਰੇਨ ਦੀ ਮਦਦ ਨਾਲ...
- Advertisement -

MOST POPULAR