Home Blog Page 800
ਚੰਡੀਗੜ੍ਹ| ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਇਸ ਵਿੱਚ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 140 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਕਈ ਥਾਵਾਂ ਤੋਂ ਬੰਨ੍ਹ ਟੁੱਟ ਗਏ ਹਨ। ਇਸ ਦੇ ਨਾਲ ਹੀ ਸਰਹੱਦ ‘ਤੇ ਬੀਐਸਐਫ ਦੀਆਂ ਚੌਕੀਆਂ ਵੀ ਪਾਣੀ ਵਿਚ ਡੁੱਬ ਗਈਆਂ ਹਨ। ਹੜ੍ਹ ਦਾ ਅਸਰ ਹੁਣ ਫਾਜ਼ਿਲਕਾ...
ਜਲੰਧਰ| ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 20 ਅਗਸਤ 1944 ਨੂੰ ਮੁੰਬਈ ਵਿਚ ਹੋਇਆ ਸੀ। ਉਹ ਕਾਂਗਰਸ ਪਾਰਟੀ ਤੋਂ 1984 ਤੋਂ 1989 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਹ 40 ਸਾਲ ਦੀ ਉਮਰ ਵਿਚ ਦੇਸ਼ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣੇ ਸਨ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਖਾਸ ਪ੍ਰਸਿੱਧ...
ਜਲਾਲਾਬਾਦ| ਜਲਾਲਾਬਾਦ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਘਰਵਾਲੀ ਨੂੰ ਲੈਣ ਆਏ ਪਤੀ ਨੂੰ ਸਹੁਰਿਆਂ ਵਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੁੱਕਣਵਾਲਾ ਪਿੰਡ ਦੇ ਮੁੁੰਡੇ ਦਾ ਆਪਣੀ ਘਰਵਾਲੀ ਨਾਲ ਕੋਈ ਝਗੜਾ ਚੱਲ ਰਿਹਾ ਸੀ। ਘਰਵਾਲੀ ਆਪਣੇ ਪੇਕੇ ਪਿੰਡ ਜਲਾਲਾਬਾਦ ਗਈ ਹੋੋਈ ਸੀ। ਪਤੀ ਉਸਨੂੰ ਲੈਣ ਗਿਆ ਤਾਂ ਘਰਵਾਲੀ ਨੇ ਆਪਣੇ ਮਾਮਿਆਂ-ਮਾਸੀਆਂ ਦੇ...
ਲੁਧਿਆਣਾ| ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗ੍ਰੰਥੀ ਸਿੰਘ ਦੀ ਪਤਨੀ ਆਪਣੇ ਹੀ ਮਾਮੇ ਨਾਲ ਫ਼ਰਾਰ ਹੋ ਗਈ। ਗ੍ਰੰਥੀ ਸਿੰਘ ਅਤੇ ਉਸਦੀ ਪਤਨੀ ਨੇ ਕੈਮਰੇ ਸਾਹਮਣੇ ਆਪੋ-ਆਪਣਾ ਪੱਖ ਰੱਖਿਆ ਹੈ। ਜਿੱਥੇ ਪਤਨੀ ਦਾ ਕਹਿਣਾ ਹੈ ਕਿ ਉਹ ਜਦੋਂ ਦੀ ਇਸ ਘਰ ਵਿੱਚ ਵਿਆਹ ਕੇ ਆਈ ਹੈ, ਉਸ ਨਾਲ ਕੁੱਟਮਾਰ ਹੁੰਦੀ ਰਹੀ...
ਲੱਦਾਖ| ਲੱਦਾਖ ਤੋਂ ਲੇਹ ਜਾਂਦਿਆਂ ਫੌਜ ਦੇ ਜਵਾਨਾਂ ਨਾਲ ਭਰੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। 4 ਗੱਡੀਆਂ ਦਾ ਕਾਫਲਾ ਲੱਦਾਖ ਤੋਂ ਲੇਹ ਵੱਲ ਜਾ ਰਿਹਾ ਸੀ ਕਿ ਇਕ ਗੱਡੀ ਡੂੰਘੀ ਖੱਡ ਵਿਚ ਡਿਗ ਪਈ। ਇਸ ਗੱਡੀ ਵਿਚ ਕੁਲ 10 ਜਵਾਨ ਸਨ, ਜਿਨ੍ਹਾਂ ਵਿਚੋਂ 9 ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਨੂੰ ਹਸਪਤਾਲ...
ਚੰਡੀਗੜ੍ਹ| ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇਸ ਲਈ ਘੱਟੋ-ਘੱਟ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ। ਉਹ ਪਾਰਟੀ ਤੋਂ ਮੁਆਫੀ ਨਹੀਂ ਮੰਗਣਗੇ। ਸੰਦੀਪ ਜਾਖੜ ਨੇ ਕਿਹਾ ਕਿ ਮੈਂ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ,...
ਮੋਗਾ| ਮੋਗਾ ਵਿਚ ਏਅਰ ਹੋਸਟੈੱਸ ਦਾ ਕੋਰਸ ਕਰਵਾਉਣ ਲਈ ਖੋਲ੍ਹੀ ਅਕੈਡਮੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਅਕੈਡਮੀ ਦੇ ਮਾਲਕ ਤੋਂ ਪੁੱਛਗਿੱਛ ਵਿਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਕਸਬਾ ਬੱਧਨੀ ਕਲਾਂ ਵਿਚ ਏਅਰ ਹੋਸਟੈੱਸ ਅਕੈਡਮੀ ਖੋਲ੍ਹਣ ਮਗਰੋਂ ਸੰਚਾਲਕ ਨੇ ਇਸ ਨੂੰ ਅੱਯਾਸ਼ੀ ਦਾ ਅੱਡਾ ਬਣਾ ਲਿਆ ਸੀ। ਚਾਰ ਮਹੀਨੇ ਪਹਿਲਾਂ ਖੁੱਲ੍ਹੀ ਇਸ ਅਕੈਡਮੀ ਵਿਚ ਸਿਖਲਾਈ ਲੈਣ ਵਾਲੀਆਂ ਦੋ ਕੁੜੀਆਂ ਨੇ ਕੀਤੀ ਛੇੜਛਾੜ...
ਰੂਪਨਗਰ| ਸਥਾਨਕ ਪੁਲਿਸ ਚੌਕੀ ਪੁਰਖਾਲੀ ਅਧੀਨ ਪੈਂਦੇ ਪਿੰਡ ਹਰੀਪੁਰ ਵਿਚ ਇੱਕ ਨੌਂ ਸਾਲਾ ਬੱਚੇ ’ਤੇ ਪਿੱਟਬੁੱਲ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਕੁੱਤੇ  ਦੀ ਮਾਲਕਣ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਵਾਸੀ ਹਰੀਪੁਰ ਨੇ ਸ਼ਿਕਾਇਤ ਵਿਚ ਦੱਸਿਆ ਹੈ...
ਜਲੰਧਰ| ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ 20 ਅਗਸਤ ਨੂੰ ਖਤਮ ਹੋ ਰਹੀ ਹੈ। ਲੰਘੀ 20 ਜੁਲਾਈ ਨੂੰ ਡੇਰਾ ਮੁਖੀ ਨੂੰ ਹਰਿਆਣਾ ਦੇ ਜੇਲ੍ਹ ਵਿਭਾਗ ਨੇ 30 ਦਿਨ ਦੀ ਪੈਰੋਲ ਦਿੱਤੀ ਸੀ। ਇਸ ਸਮੇਂ ਦੌਰਾਨ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਰਨਾਵਾ (ਬਾਗਪਤ) ਆਸ਼ਰਮ ਵਿੱਚ ਹੈ। ਇਸ ਵਾਰ ਡੇਰਾ ਮੁਖੀ ਵੱਲੋਂ ਕੋਈ ਵੀ ਆਨਲਾਈਨ ਪ੍ਰੋਗਰਾਮ...
ਅਜਨਾਲਾ | ਇਕ ਨਿੱਜੀ ਸਕੂਲ ਅੰਦਰ 8ਵੀਂ ਕਲਾਸ ਚ ਪੜ੍ਹਦੇ ਬੱਚੇ ਦੀ ਸਕੂਲ ਚ ਅੱਧੀ ਛੁੱਟੀ ਸਮੇਤ ਪੱਖੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਕੂਲ ਪ੍ਰਸ਼ਾਸ਼ਨ 'ਤੇ ਸਵਾਲ ਖੜ੍ਹੇ ਕੀਤੇ ਹਨ। ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਸਕੂਲ਼ 'ਚ ਉਨ੍ਹਾਂ ਦਾ ਬੱਚਾ ਅਰਜੁਨ ਅੱਠਵੀ ਕਲਾਸ ਵਿੱਚ ਪੜ੍ਹਦਾ ਸੀ। ਸਕੂਲ਼ ਵੱਲੋ...
- Advertisement -

MOST POPULAR