Home Blog Page 758
ਹਰਿਆਣਾ, 4 ਅਕਤੂਬਰ | ਗੁਰੂਗ੍ਰਾਮ ਤੋਂ ਵੱਡੀ ਖਬਰ ਆਈ ਹੈ। ਪੁਲਿਸ ਰਿਮਾਂਡ ਦੌਰਾਨ ਗੈਂਗਸਟਰ ਕੌਸ਼ਲ ਚੌਧਰੀ ਨੇ ਪੁਲਿਸ ਹਿਰਾਸਤ 'ਚ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪਾਲਮ ਵਿਹਾਰ ਕ੍ਰਾਈਮ ਬ੍ਰਾਂਚ ਪੁਲਿਸ ਇਕ ਮਾਮਲੇ 'ਚ ਜਾਂਚ ਲਈ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਜਾਣਕਾਰੀ ਮੁਤਾਬਕ ਗੈਂਗਸਟਰ ਕੌਸ਼ਲ ਨੇ ਪੁਲਿਸ ਨੂੰ ਆਪਣੀ ਵਧੀ ਹੋਈ ਦਾੜ੍ਹੀ ਕੱਟਣ ਦੀ ਬੇਨਤੀ...
ਜਲੰਧਰ, 4 ਅਕਤੂਬਰ | ਜੇਕਰ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿਚ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਥਾਣੇ ਦੇ ਬਾਹਰ ਖੜ੍ਹੇ ਸੰਤਰੀ ਅਜਿਹੇ ਪਹਿਰਾਵੇ ਪਹਿਨਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦੇਣਗੇ। ਥਾਣਾ ਇੰਚਾਰਜ ਨੇ ਥਾਣੇ ਆਉਣ ਵਾਲੇ ਲੋਕਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਥਾਣੇ ਦੇ ਮੁੱਖ ਗੇਟ ’ਤੇ ਇਕ...
ਸਿੱਕਮ, 4 ਅਕਤੂਬਰ | ਸਿੱਕਮ ਦੇ ਸਿੰਗਟਾਮ ਵਿਚ ਬੱਦਲ ਫਟਣ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਜਾਣਕਾਰੀ ਦਿੰਦਿਆਂ ਗੁਹਾਟੀ ਦੇ ਡਿਫੈਂਸ ਪੀਆਰਓ ਨੇ ਦੱਸਿਆ ਕਿ ਉੱਤਰੀ ਸਿੱਕਮ 'ਚ ਲੋਨਾਕ ਝੀਲ 'ਤੇ ਅਚਾਨਕ ਬੱਦਲ ਫਟਣ ਕਾਰਨ ਲਾਚਨ ਘਾਟੀ ਦੀ ਤੀਸਤਾ ਨਦੀ 'ਚ ਅਚਾਨਕ ਹੜ੍ਹ ਆ...
ਲੁਧਿਆਣਾ, 4 ਅਕਤੂਬਰ | ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁੱਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ ਪਾਇਲਟ ਨੇ ਤੁਰੰਤ ਮਾਲ ਗੱਡੀ ਨੂੰ ਰੋਕਿਆ ਅਤੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਦੇਰ ਰਾਤ ਤਕ ਡੱਬਿਆਂ ਨੂੰ ਪਟੜੀ 'ਤੇ ਚੜ੍ਹਾਉਣ 'ਚ...
ਮਾਨਸਾ, 4 ਅਕਤੂਬਰ | ਪੰਜਾਬ ਸਰਕਾਰ ਨੇ ਮਾਨਸਾ ਜੇਲ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੂੰ ਡਿਊਟੀ ਪ੍ਰਤੀ ਅਣਗਹਿਲੀ ਕਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ।ਦਰਅਸਲ ਕੁਝ ਦਿਨ ਪਹਿਲਾਂ ਜੇਲ 'ਚੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਨੇ ਮੀਡੀਆ 'ਚ ਖ਼ੁਲਾਸਾ...
ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੱਝ, ਇਕ ਔਰਤ ਦਾ ਮੰਗਲਸੂਤਰ ਖਾ ਗਈ। ਇਹ ਕੋਈ ਆਮ ਮੰਗਲਸੂਤਰ ਨਹੀਂ ਸੀ, ਇਸ ਦੀ ਕੀਮਤ ਡੇਢ ਲੱਖ ਰੁਪਏ ਸੀ। ਇਸ ਤੋਂ ਬਾਅਦ ਘਰ 'ਚ ਹਫੜਾ-ਦਫੜੀ ਮਚ ਗਈ। ਫਿਰ ਮੱਝ ਦੇ ਪੇਟ 'ਚੋਂ ਮੰਗਲਸੂਤਰ ਕੱਢਣ ਅਪਰੇਸ਼ਨ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਨਹਾਉਣ ਜਾਂਦੇ ਸਮੇਂ ਕਿਸਾਨ...
ਭਾਰਤ ਦੀ ਪਹਿਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਲਾਲ ਚਾਵਲਾ ਨੇ ਕਰਨਾਲ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ ਲਗਭਗ 94 ਸਾਲ ਸੀ। ਉਨ੍ਹਾਂ ਦਾ ਜਨਮ 1929 ਵਿਚ ਹੋਇਆ ਸੀ। ਪੇਸ਼ੇ ਤੋਂ ਉਹ ਬਿਜ਼ਨੈੱਸਮੈਨ ਸਨ ਪਰ ਉਨ੍ਹਾਂ ਦਾ ਪੂਰਾ ਜੀਵਨ ਸਮਾਜ ਨਾਲ ਜੁੜੇ ਕੰਮਾਂ ਵਿਚ ਬੀਤਿਆ। ਉਹ ਕਲਪਨਾ ਚਾਵਲਾ ‘ਤੇ ਵੱਖ-ਵੱਖ ਸੰਸਥਾਵਾਂ ਵਿਚ ਬੱਚਿਆਂ...
ਗੁਰਦਾਸਪੁਰ/ਕਲਾਨੌਰ, 3 ਅਕਤੂਬਰ | ਇੱਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਅਠਵਾਲ (ਭੁੱਲਰ) ਵਿਖੇ ਸੋਮਵਾਰ ਦੇਰ ਰਾਤ ਸੜਕ ਪਾਰ ਕਰਦੇ 3 ਦੋਸਤਾਂ 'ਤੇ ਗੱਡੀ ਚੜ੍ਹ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਦੋਸਤ ਗੰਭੀਰ ਫੱਟੜ ਹੋ ਗਏ। ਇਸ ਸਬੰਧੀ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਣਹਾਰ ਨੌਜਵਾਨ...
ਮੋਰਿੰਡਾ, 3 ਅਕਤੂਬਰ| ਆਵਾਰਾ ਕੁੱਤਿਆਂ ਨੇ ਹਰ ਪਾਸੇ ਦਹਿਸ਼ਤ ਮਚਾਈ ਹੈ। ਨਿਤ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਹੀ ਰਹਿੰਦੀ ਹੈ, ਜਿਸ ਵਿਚ ਕਿਸੇ ਮਾਸੂਮ ਦੀ ਮੌਤ ਜਾਂ ਫਿਰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ। ਤਾਜ਼ਾ ਮਾਮਲਾ ਮੋਰਿੰਡਾ ਦੇ ਪਿੰਡ ਸੰਗਤਪੁਰਾ ਤੋਂ ਹੈ ਜਿਥੇ 4 ਸਾਲਾ ਬੱਚੀ ਸਹਿਜਪ੍ਰੀਤ ਕੌਰ ਨੂੰ ਘਰ ਵਿਚ ਖੇਡਦੇ ਸਮੇਂ ਆਵਾਰਾ ਕੁੱਤਿਆਂ...
ਖੰਨਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਪ੍ਰਵਾਸੀ ਵਿਅਕਤੀ ਵੱਲੋਂ 4 ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇ ਦਿੱਤੀ ਗਈ। ਜਾਣਕਾਰੀ ਅਨੁਸਾਰ ਆਲੋੜ ਇਲਾਕੇ 'ਚ ਇਕ ਪ੍ਰਵਾਸੀ ਵਿਅਕਤੀ ਦੇ 3 ਬੱਚੇ ਸੁੱਤੇ ਹੋਏ ਸਨ। ਇਨ੍ਹਾਂ ਵਿਚੋਂ 4 ਸਾਲ ਦੇ ਇਕ ਬੱਚੇ ਨੂੰ ਪ੍ਰਵਾਸੀ ਵਿਅਕਤੀ ਨੇ ਹੀ ਚੁੱਕ ਲਿਆ ਤੇ ਖਾਲੀ ਪਲਾਟ 'ਚ ਜਾ ਕੇ ਉਸ ਦੀ ਬਲੀ ਦੇ...
- Advertisement -

MOST POPULAR