Home Blog Page 752
ਜੈਪੁਰ, 3 ਅਕਤੂਬਰ| ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਬੁਲਾਇਆ। ਬਾਅਦ ਵਿੱਚ ਉਸਦੀ ਹੱਤਿਆ ਕਰ ਦਿੱਤੀ। ਫਿਰ ਨੌਜਵਾਨ ਨੇ ਖੁਦ ਵੀ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਨੂੰ ਅੰਜਾਮ ਦਿੱਤਾ। ਇਸੇ ਹਥਿਆਰ ਨਾਲ ਖੁਦਕੁਸ਼ੀ ਕਰਨ ਦੀ...
ਚੰਡੀਗੜ੍ਹ, 3 ਅਕਤੂਬਰ | ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਅਨੁਸਾਰ ਪੰਜਾਬ ਵਿਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਅਕਤੂਬਰ ਮਹੀਨੇ ਵਿਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿਚ 5 ਐਤਵਾਰ ਵੀ ਸ਼ਾਮਲ ਹਨ।
ਗੁਰਦਾਸਪੁਰ, ਬਟਾਲਾ, 3 ਅਕਤਬੂਰ| ਦੇਰ ਸ਼ਾਮ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਇਲਾਕੇ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਪ੍ਰਾਈਵੇਟ ਡਿਸਪੈਂਸਰੀ ਨੂੰ ਨਿਸ਼ਾਨਾ ਬਣਾਇਆ। ਬਾਈਕ 'ਤੇ ਸਵਾਰ ਨਕਾਬਪੋਸ਼ ਲੁਟੇਰੇ ਡਿਸਪੈਂਸਰੀ 'ਚ ਦਾਖਲ ਹੋਏ ਅਤੇ ਪਹਿਲਾਂ ਮਾਲਕ/ਡਾਕਟਰ ਸਰਬਜੀਤ ਸਿੰਘ ਨੂੰ ਧਮਕੀ ਦਿੱਤੀ। ਜਦੋਂ ਪੀੜਤ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ...
ਗੁਰਦਾਸਪੁਰ/ਕਲਾਨੌਰ, 3 ਅਕਤੂਬਰ | ਇੱਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਅਠਵਾਲ (ਭੁੱਲਰ) ਵਿਖੇ ਸੋਮਵਾਰ ਦੇਰ ਰਾਤ ਸੜਕ 'ਤੇ ਸੈਰ ਕਰਦੇ 3 ਦੋਸਤਾਂ 'ਤੇ ਗੱਡੀ ਚੜ੍ਹ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਦੋਸਤ ਗੰਭੀਰ ਫੱਟੜ ਹੋ ਗਏ। ਇਸ ਸਬੰਧੀ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਣਹਾਰ...
ਅਮਰੀਕਾ, 3 ਅਕਤੂਬਰ| ਪੂਰੀ ਦੁਨੀਆਂ ਵਿਚ ਸੈਲਫੀਆਂ ਨੇ ਲੋਕਾਂ ਨੂੰ ਪਾਗਲ ਕਰਕੇ ਰੱਖਿਆ ਹੈ। ਜਿਹੜਾ ਦੇਖੋ ਉਹੀ ਸਾਰੇ ਕੰਮ ਛੱਡ ਕੇ ਸੈਲਫੀਆਂ ਲੈਣ ਲੱਗ ਪੈਂਦਾ ਹੈ। ਹਾਲਾਤ ਬੱਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਟੈਕਸਾਸ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਵਾਟਰ ਪਾਰਕ ਵਿੱਚ 3 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ।...
ਗੁਰਦਾਸਪੁਰ, 3 ਅਕਤੂਬਰ | ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਮਲੇਸ਼ੀਆ ਵਿਚ ਕਰਾਟੇ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਹੈ। ਉਸ ਨੇ ਇਕ ਸਾਲ ਵਿਚ 2 ਸੋਨ ਤਗਮੇ ਜਿੱਤੇ ਹਨ। 9 ਸਾਲ ਦੇ ਸਨਮਦੀਪ ਸਿੰਘ ਨੇ ਮਲੇਸ਼ੀਆ ਵਿਚ ਹੋਈ ਕਰਾਟੇ ਚੈਂਪੀਅਨਸ਼ਿਪ ਵਿਚ ਅਮਰੀਕਾ ਅਤੇ ਚੀਨ ਦੇ ਖਿਡਾਰੀਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਪਰਿਵਾਰ ਅਤੇ ਲੋਕ ਸਵਾਗਤ ਕਰਨ ਲਈ...
ਨਵੀਂ ਦਿੱਲੀ, 3 ਅਕਤੂਬਰ| ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ। 2020 ਵਿੱਚ, ਪੂਰੀ ਦੁਨੀਆ ਵਿੱਚ 1.20 ਕਰੋੜ ਕੈਂਸਰ ਦੇ ਮਰੀਜ਼ ਸਾਹਮਣੇ ਆਏ। ਜਿਸ ਵਿੱਚ 14 ਲੱਖ ਤੋਂ ਵੱਧ ਭਾਰਤੀ ਹਨ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 2040 ਤੱਕ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ...
ਦਿੱਲੀ, 3 ਅਕਤੂਬਰ| ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਨਿਊਜ਼ ਪੋਰਟਲ 'ਨਿਊਜ਼ਕਲਿਕ' ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਦਿੱਲੀ ਪੁਲਿਸ ਨੇ ਨਿਊਜ਼ਕਲਿੱਕ ਨਾਲ ਜੁੜੇ ਲੋਕਾਂ ਦੇ ਘਰਾਂ ਤੋਂ ਲੈਪਟਾਪ, ਮੋਬਾਈਲ, ਹਾਰਡ ਡਿਸਕ ਆਦਿ ਜ਼ਬਤ ਕੀਤੇ ਹਨ। ਜਿਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿੱਚ ਅਭਿਸਾਰ ਸ਼ਰਮਾ, ਉਰਮਿਲੇਸ਼, ਸੰਜੇ ਰਾਜੌਰਾ, ਭਾਸ਼ਾ ਸਿੰਘ,...
ਨਵੀਂ ਦਿੱਲੀ, 3 ਅਕਤੂਬਰ | ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸ ਤਣਾਅ ਵਿਚਾਲੇ ਭਾਰਤ ਨੇ ਕੈਨੇਡਾ ਨੂੰ ਆਪਣੇ ਦਰਜਨਾਂ ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਇਸ ਘਟਨਾਕ੍ਰਮ ਤੋਂ ਜਾਣੂ ਲੋਕਾਂ ਮੁਤਾਬਕ ਨਵੀਂ ਦਿੱਲੀ ਨੇ ਓਟਾਵਾ ਨੂੰ ਕਿਹਾ ਹੈ ਕਿ ਉਸ ਨੂੰ 10 ਅਕਤੂਬਰ ਤੱਕ ਲਗਭਗ 40 ਡਿਪਲੋਮੈੱਟਾਂ ਨੂੰ ਵਾਪਸ ਬੁਲਾਉਣਾ ਪਏਗਾ। ਇਕ ਰਿਪੋਰਟ ਮੁਤਾਬਕ...
ਗਿੱਦੜਬਾਹਾ, 3 ਅਕਤੂਬਰ| ਮਲੋਟ ਰੋਡ 'ਤੇ ਰਿਲਾਇੰਸ ਪੰਪ ਦੇ ਨਜ਼ਦੀਕ ਅੱਜ ਦੁਪਹਿਰ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਇਕ ਬੱਚੀ ਨੂੰ ਇਕ ਤੇਜ਼ ਰਫ਼ਤਾਰ ਅਣਪਛਾਤੀ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ 4 ਸਾਲਾ ਪੂਜਾ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚ.ਕੇ. ਪੋਲਟਰੀ ਫਾਰਮ 'ਤੇ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਦੇਸ...
- Advertisement -

MOST POPULAR