Home Blog Page 743
ਮੋਗਾ, 27 ਸਤੰਬਰ | ਮੈਡੀਸਿਟੀ ਹਸਪਤਾਲ ਮੋਗਾ ਤੋਂ ਬਹੁਤ ਹੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। 3 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ 40 ਸਾਲ ਦੇ ਵਿਅਕਤੀ ਦੇ ਪੇਟ 'ਚੋਂ ਕਈ ਤਰ੍ਹਾਂ ਦਾ ਸਾਮਾਨ ਕੱਢਿਆ, ਜਿਸ ਵਿਚ ਈਅਰਫੋਨ, ਰਿਟੇਨਰ, ਨਟ ਐਂਡ ਬੋਲਟ, ਵਾਸ਼ਰ, ਲਾਕੇਟਸ, ਪੇਚਾਂ ਸਮੇਤ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ। ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ 2...
ਖੰਨਾ, 27 ਸਤੰਬਰ | ਖੰਨਾ ਦੇ ਸਮਰਾਲਾ ਥਾਣਾ ਅਧੀਨ ਪੈਂਦੇ ਪਿੰਡ ਪਵਾਤ ‘ਚ ਸਕੂਲ ਵੈਨ ਨੇ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ ਮਾਂ ਦੀਆਂ ਅੱਖਾਂ ਸਾਹਮਣੇ ਬੱਚੇ ਦੀ ਤੜਫ-ਤੜਫ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੈਨ ਚਾਲਕ ਅਤੇ ਅਟੈਂਡੈਂਟ ਦੋਵਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵੈਨ ਨੂੰ ਜ਼ਬਤ...
ਮੋਹਾਲੀ, 27 ਸਤੰਬਰ | ਗੈਂਗਸਟਰਾਂ ਤੇ ਗਰਮਖਿਆਲੀਆਂ ਦੇ ਨੈੱਟਵਰਕ ’ਤੇ ਸ਼ਿਕੰਜਾ ਕੱਸਣ ਲਈ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਨਆਈਏ ਵੱਲੋਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਐਨਆਈਏ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਕਈ ਸੂਬਿਆਂ ’ਚ ਛਾਪੇਮਾਰੀ ਕਰ ਰਹੀ ਹੈ। ਐਨਆਈਏ ਵੱਲੋਂ ਪੰਜਾਬ ’ਚ 30 ਥਾਵਾਂ, ਰਾਜਸਥਾਨ ’ਚ...
ਗੁਰਦਾਸਪੁਰ, 27 ਸਤੰਬਰ | ਇਥੋਂ ਇਕ ਦੁਖਦਾਈ ਖਬਰ ਆਈ ਹੈ। ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੇ 4 ਸਾਲ ਦੇ ਬੱਚੇ ਦੀ ਆਪਣੇ ਘਰ ਤੋਂ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਰਹੂਮ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਉਹ ਐੱਲ.ਕੇ.ਜੀ. ਦਾ ਵਿਦਿਆਰਥੀ ਸੀ ਤੇ ਰੋਜ਼ਾਨਾ ਆਪਣੇ ਪਿੰਡ...
ਜਲੰਧਰ, 27 ਸਤੰਬਰ | ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਵੱਲੋਂ ਕਨ੍ਹਈਆ ਮਿੱਤਲ ਖ਼ਿਲਾਫ਼ ਇਹ ਕੇਸ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿਚ ਇਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ...
ਅੰਮ੍ਰਿਤਸਰ/ਬੰਡਾਲਾ, 27 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਬੰਡਾਲਾ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤਰ ਅਰਵਿੰਦਰ ਸਿੰਘ (24) ਦੀ ਕੈਨੇਡਾ ਦੇ ਸ਼ਹਿਰ ਵਿਨੀਪੈਗ ’ਚ ਕਾਰ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਵਿਚ ਐਕਸੀਡੈਂਟ ਇੰਕਸਟਰ ਬੁਲੇਵਾਰਡ ਕਿੰਗ ਐਡਵਰਡ ਸਟਰੀਟ ’ਤੇ ਹੋਇਆ ਤੇ ਅਰਵਿੰਦਰ ਦੀ ਮੌਕੇ ’ਤੇ ਹੀ...
ਚੰਡੀਗੜ੍ਹ, 26 ਸਤੰਬਰ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਬੀਐੱਮਬੀ ਨੂੰ ਆਪਣਾ ਨਵਾਂ ਚੇਅਰਮੈਨ ਮਿਲ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੇ ਮੁੱਖ ਇੰਜੀਨੀਅਰ ਮਨੋਜ ਤ੍ਰਿਪਾਠੀ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਚੇਅਰਮੈਨ ਵਜੋਂ ਤਨਖਾਹ ਮੈਟ੍ਰਿਕਸ ਦੇ ਪੱਧਰ 16 ਵਿਚ ਨਿਯੁਕਤ ਕਰਨ ਲਈ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ...
ਬਠਿੰਡਾ, 26 ਸਤੰਬਰ | ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਬਠਿੰਡਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ। 12 ਅਕਤੂਬਰ ਨੂੰ ਅਦਾਲਤ ਵਿਚ ਅਗਲੀ ਸੁਣਵਾਈ ਹੋਵੇਗੀ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਪੀ.ਸੀ.ਐੱਸ. ਅਧਿਕਾਰੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ...
ਮਾਨਸਾ, 26 ਸਤੰਬਰ | ਇਥੋਂ ਇਕ ਦੁਖਦਾਈ ਖਬਰ ਆਈ ਹੈ। ਅੱਜ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ ਰੋਡ ਮਾਨਸਾ ਵਜੋਂ ਹੋਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਮੁਤਾਬਕ ਉਕਤ ਨੌਜਵਾਨ ਪਿਛਲੇ 6 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ। ਮ੍ਰਿਤਕ ਦੀ ਭੈਣ ਪ੍ਰਭਦੀਪ ਕੌਰ ਨੇ ਦੱਸਿਆ...
ਦਿੱਲੀ, 26 ਸਤੰਬਰ | ਦਿੱਲੀ ਵਿਚ ਚੋਰੀ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇਥੇ ਜੰਗਪੁਰਾ ਦੇ ਜਿਊਲਰੀ ਸ਼ੋਅਰੂਮ ਵਿਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਛੱਤ ਪਾੜ ਕੇ ਲਗਭਗ 25 ਕਰੋੜ ਦੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਮੁਤਾਬਕ ਦਿੱਲੀ ਦੇ ਜੰਗਪੁਰਾ ਇਲਾਕੇ ਵਿਚ ਸ਼ੋਅਰੂਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਦੀਵਾਰ ਕੱਟ ਕੇ ਚੋਰ ਸ਼ੋਅਰੂਮ ਵਿਚ ਦਾਖਲ ਹੋਏ।...
- Advertisement -

MOST POPULAR