Home Blog Page 723
ਫਰੀਦਕੋਟ, 7 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਫਰੀਦਕੋਟ ਸ਼ਹਿਰ ਦੀ ਡਰੀਮ ਲੈਂਡ ਕਾਲੋਨੀ 'ਚ ਘਰ ਦੇ ਸਾਹਮਣੇ ਬੈਂਚ 'ਤੇ ਬੈਠਣ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ ਰਾਤ ਸਮੇਂ ਇਕ 28 ਸਾਲ ਦੇ ਨੌਜਵਾਨ ਨੂੰ ਦੂਜੀ ਧਿਰ ਦੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ...
ਖੰਨਾ, 7 ਅਕਤੂਬਰ | ਖੰਨਾ 'ਚ ਇਕ ਸਹੁਰੇ ਪਰਿਵਾਰ ਵੱਲੋਂ 40 ਲੱਖ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਪਰ ਬਾਅਦ 'ਚ ਨੂੰਹ ਨੂੰ ਅਜਿਹਾ ਵਿਦੇਸ਼ੀ ਰੰਗ ਚੜ੍ਹਿਆ ਕਿ ਉਹ ਆਪਣੇ ਪਤੀ ਨੂੰ ਹੀ ਭੁੱਲ ਗਈ ਤੇ ਉਥੇ ਇਕ ਐੱਨ. ਆਰ. ਆਈ. ਨਾਲ ਦੋਸਤੀ ਕਰ ਲਈ। ਇਸ ਮਾਮਲੇ 'ਚ ਖੰਨਾ ਦੇ ਮਲੌਦ ਥਾਣੇ 'ਚ ਕੈਨੇਡਾ ਬੈਠੀ ਨੂੰਹ...
ਰੋਪੜ, 7 ਅਕਤੂਬਰ | ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਹੌਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ। ਰੋਪੜ ਜ਼ਿਲ੍ਹੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਜਾਣਕਾਰੀ ਅਨੁਸਾਰ ਹੌਲਦਾਰ ਰਣਧੀਰ ਸਿੰਘ ਛੁੱਟੀ ’ਤੇ ਆਏ ਸਨ। ਇਸ ਦੌਰਾਨ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ...
ਖੰਨਾ, 7 ਅਕਤੂਬਰ | ਪੁਲਿਸ ਜ਼ਿਲ੍ਹਾ ਖੰਨਾ ’ਚ ਰੌਣੀ ਚੌਕੀ ’ਚ ਲੜਕੀ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ’ਚ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਉਸ ਦੇ ਸਾਥੀ ਏਐੱਸਆਈ ਹਰਮੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਵਿਭਾਗੀ ਕਾਰਵਾਈ ਕਰਦਿਆਂ ਮੁਅੱਤਲ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਕ...
ਲੁਧਿਆਣਾ, 7 ਅਕਤੂਬਰ | ਇਥੋਂ ਬਹੁਤ ਹੀ ਦੁੱਖਭਰੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਵੱਡੇ ਭਰਾ ਰਾਜੀਵ ਅਰੋੜਾ ਦਾ ਦਿਹਾਂਤ ਹੋ ਗਿਆ ਹੈ।MP ਸੰਜੀਵ ਅਰੋੜਾ ਨੇ ਦੱਸਿਆ ਕਿ ਭਰਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਸਿਵਲ ਲਾਈਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਅਮਰੀਕਾ/ਵਾਸ਼ਿੰਗਟਨ, 7 ਅਕਤੂਬਰ | ਅਮਰੀਕਾ ਵਿਚ ‘ਕਨੈਕਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਆਪਣੇ ਨਵੇਂ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਹਿਲਕਦਮੀ ਨਾਲ ਕਨੈਕਟੀਕਟ ਦੇ ਲਗਭਗ 5 ਲੱਖ 14 ਹਜ਼ਾਰ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਥਾਨਕ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਆਪਣੇ ਧਰਮ ਨੂੰ ਪਾਠਕ੍ਰਮ ਦਾ ਹਿੱਸਾ...
ਮੋਗਾ, 7 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਭਲੂਰ ਵਿਚ ਬੀਤੀ ਰਾਤ ਇਕ ਨੌਜਵਾਨ ਦੀ ਚਿੱਟੇ ਦੀ ਓਵਰਜਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਉਰਫ ਨਿੱਕੂ 37 ਸਾਲਾ ਚਿੱਟੇ ਦਾ ਆਦੀ ਸੀ। ਨਸ਼ੇ ਲਈ ਉਸ ਨੇ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਸੀ। ਭਾਂਡੇ, ਦਰਵਾਜ਼ੇ, ਬੂਹੇ-ਬਾਰੀਆਂ ਸਭ ਕੁਝ ਵੇਚ ਕੇ...
ਲੁਧਿਆਣਾ, 7 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਥਾਣਾ ਮਿਹਰਬਾਨ ਅਧੀਨ ਆਉਂਦੇ ਪਿੰਡ ’ਚ 13 ਸਾਲ ਦੀ ਨਾਬਾਲਿਗਾ ਜਬਰ-ਜ਼ਨਾਹ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ। ਥਾਣਾ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ 4 ਅਕਤੂਬਰ ਨੂੰ ਉਹ ਆਪਣੇ ਘਰ ’ਚ ਆਪਣੀ 13 ਸਾਲ ਦੀ ਧੀ...
ਅੰਮ੍ਰਿਤਸਰ, 7 ਅਕਤੂਬਰ | ਪੰਜਾਬ ਭਰ ਦੀਆਂ 1840 ਦਾਣਾ ਮੰਡੀਆਂ 'ਚ ਝੋਨੇ ਦੀ ਫ਼ਸਲ ਦੌਰਾਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੀਆਂ ਮੰਡੀਆਂ 'ਚ ਕੰਮ ਕਰਦੇ 10 ਲੱਖ ਮਜ਼ਦੂਰਾਂ ਨੇ 7 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨ ਕਾਰਨ ਮਜ਼ਦੂਰਾਂ 'ਚ...
ਸ੍ਰੀ ਕੀਰਤਪੁਰ ਸਾਹਿਬ, 7 ਅਕਤੂਬਰ | ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ 'ਤੇ ਪਿੰਡ ਕਲਿਆਣਪੁਰ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਂਦੀ ਲਿੰਕ ਸੜਕ ਉਤੇ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਸੜਕ ਕੇ ਸੁਆਹ ਹੋ ਗਈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਦਵਿੰਦਰ ਕੁਮਾਰ ਅਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਝੱਜਰ (ਹਰਿਆਣਾ) ਆਪਣੀ ਸਕਾਰਪੀਓ ਗੱਡੀ...
- Advertisement -

MOST POPULAR