Home Blog Page 718
ਪਟਿਆਲਾ, 10 ਅਕਤੂਬਰ | ਨਸ਼ਾ-ਮੁਕਤੀ ਕੇਂਦਰ ਵਿਚੋਂ ਭੱਜੇ 5 ਨੌਜਵਾਨਾਂ ਨੇ ਸਨੌਰੀ ਅੱਡੇ ਕੋਲ ਨਹਿਰ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਕੇਂਦਰ ਦੇ ਸਟਾਫ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਖ਼ੁਦ ਨੂੰ ਘੇਰਾ ਪੈਂਦਾ ਦੇਖ ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਗੋਤਾਖੋਰ ਆਸ਼ੂ ਮਲਿਕ ਤੇ ਸ਼ੰਕਰ ਭਾਰਦਵਾਜ ਨੇ...
ਸੰਗਰੂਰ/ਮਾਲੇਰਕੋਟਲਾ, 10 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਤਲਾਕ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋਏ ਵਿਅਕਤੀ ਨੇ ਰਾਤ ਵੇਲੇ ਸੌਂ ਰਹੀ ਆਪਣੀ ਸਾਲੀ, ਸਾਂਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ,...
ਮੁਕੇਰੀਆਂ/ਹੁਸ਼ਿਆਰਪੁਰ, 10 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ-ਪਠਾਨਕੋਟ ਮੁੱਖ ਰਸਤੇ ‘ਤੇ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ 1 ਵਿਦਿਆਰਥੀ ਦੀ ਮੌਤ ਹੋ ਗਈ ਤੇ 1 ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਮਾਤਾ ਰਾਣੀ ਚੌਕ ‘ਚ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ...
ਚੰਡੀਗੜ੍ਹ, 10 ਅਕਤੂਬਰ | ਸੋਮਵਾਰ ਰਾਤ ਨੂੰ ਮੀਂਹ ਪੈਣ ਨਾਲ ਪੰਜਾਬ ਵਿਚ ਮੌਸਮ ਵਿਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ। ਹਲਕੀ ਬਰਸਾਤ ਕਾਰਨ ਠੰਡ ਮਹਿਸੂਸ ਹੋਣ ਲੱਗੀ। ਅੱਜ ਤੋਂ ਮੌਸਮ ਫਿਰ ਤੋਂ ਬਦਲ ਜਾਵੇਗਾ। ਚੰਡੀਗੜ੍ਹ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 10 ਤੋਂ 13 ਅਕਤੂਬਰ...
ਹੁਸ਼ਿਆਰਪੁਰ, 10 ਅਕਤੂਬਰ | ਹੁਸ਼ਿਆਰਪੁਰ ਦੇ ਨੌਜਵਾਨ ਦੀ ਟੋਰਾਂਟੋ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। ਮ੍ਰਿਤਕ ਨੌਜਵਾਨ 23 ਸਾਲਾ ਕਰਨਵੀਰ ਸਿੰਘ ਪਿੰਡ ਘੋਗਰਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ 4 ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਸੀ।...
ਚੰਡੀਗੜ੍ਹ, 10 ਅਕਤੂਬਰ | ਚੰਡੀਗੜ੍ਹ ਵਿਚ ਪੀਜੀਆਈ ਦੇ ਨਹਿਰੂ ਹਸਪਤਾਲ ਵਿਚ ਰਾਤ ਨੂੰ ਭਿਆਨਕ ਅੱਗ ਲੱਗ ਗਈ। ਨਹਿਰੂ ਹਸਪਤਾਲ ਦੇ ਗਰਾਊਂਡ ਫਲੌਰ 'ਤੇ ਯੂ.ਪੀ.ਐਸ. 'ਚ ਲੱਗੀ ਅੱਗ ਤੇਜ਼ੀ ਨਾਲ ਸਾਰੀਆਂ ਮੰਜ਼ਿਲਾਂ 'ਚ ਫੈਲ ਗਈ। ਸਿਵਲ ਡਿਫੈਂਸ ਵਿਭਾਗ ਚੰਡੀਗੜ੍ਹ ਦੇ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗ ਗਈ ਹੈ।...
ਚੰਡੀਗੜ੍ਹ, 9 ਅਕਤੂਬਰ । ਹਾਂਗਜ਼ੂ ਵਿਖੇ ਅੱਜ ਸੰਪੰਨ ਹੋਈਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਖਿਡਾਰੀਆਂ ਨੇ ਜਿੱਥੇ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 107 ਤਮਗ਼ੇ ਜਿੱਤ ਕੇ ਤਮਗ਼ਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਉੱਥੇ ਪੰਜਾਬ ਦੇ 33 ਖਿਡਾਰੀਆਂ ਨੇ ਵੀ ਏਸ਼ੀਅਨ ਗੇਮਜ਼ ਦੇ 72 ਵਰਿ੍ਹਆਂ ਦੇ ਸਾਰੇ...
ਮੋਹਾਲੀ, 9 ਅਕਤੂਬਰ | ਮੋਹਾਲੀ ਦੇ ਕਸਬਾ ਨਵਾਂਗਾਓਂ ‘ਚ ਐਤਵਾਰ ਨੂੰ ਇਕ ਦੁਕਾਨਦਾਰ ਦੇ ਘਰੋਂ ਹੋਈ ਲੁੱਟ ਦੀ ਸੀਸੀਟੀਵੀ ਵੀਡੀਓ ਪੁਲਿਸ ਦੇ ਹੱਥ ਲੱਗੀ ਹੈ। ਇਸ ਵਿਚ 3 ਮੁਲਜ਼ਮ ਇਕ ਪਲਸਰ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦੇ ਰਹੇ ਹਨ। ਤਿੰਨਾਂ ਨੇ ਮੂੰਹ ਢੱਕੇ ਹੋਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ...
ਲੁਧਿਆਣਾ, 9 ਅਕਤੂਬਰ | ਸਥਾਨਕ ਹੈਬੋਵਾਲ ਕਲਾਂ ਹੰਬੜਾਂ ਰੋਡ ਇਲਾਕੇ 'ਚ ਰੈਸਟੋਰੈਂਟ ਅੰਦਰ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨਾਂ ਦੇ 2 ਧੜਿਆਂ 'ਚ ਝਗੜਾ ਹੋ ਗਿਆ। ਉਕਤ ਮਾਮਲੇ 'ਚ ਥਾਣਾ ਹੈਬੋਵਾਲ ਪੁਲਿਸ ਨੇ ਜੱਸੀਆਂ ਰੋਡ ਦੇ ਰਹਿਣ ਵਾਲ਼ੇ ਸ਼ਿਵਾ ਸ਼ਰਮਾ ਦੇ ਬਿਆਨਾਂ ਉੱਪਰ ਮੁਲਜ਼ਮ ਰਿਤਿਕ,ਬਾਵਾ, ਵਿੱਕੀ, ਹਿਮਾਂਸ਼ੂ, ਹਾਰਦਿਕ ਅਤੇ ਉਨ੍ਹਾਂ ਦੇ ਦਰਜਨ ਭਰ ਅਣਪਛਾਤੇ ਸਾਥੀਆਂ ਖਿਲਾਫ ਵੱਖ-ਵੱਖ...
ਮੋਗਾ, 9 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਾਜਿਆਣਾ ਵਿਚ ਦੇਰ ਰਾਤ ਐਕਟਿਵਾ ਸਵਾਰ ਦਰੱਖਤ ਨਾਲ ਟਕਰਾ ਗਿਆ, ਜਿਸ ਵਿਚ ਇਕ 38 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਸਾਧੂ ਰਾਮ ਸ਼ਰਮਾ ਨੇ ਦੱਸਿਆ ਕਿ ਹਰਪ੍ਰੀਤ ਸ਼ਰਮਾ ਕੋਟਲਾ ਤੋਂ ਆਪਣੇ ਪਿੰਡ ਰਾਜਿਆਣਾ ਜਾ ਰਿਹਾ ਸੀ।ਦੇਰ ਰਾਤ ਕੋਟਲਾ ਤੋਂ ਮਾੜੀ ਲਿੰਕ ਸੜਕ...
- Advertisement -

MOST POPULAR