Home Blog Page 483
ਹੁਸ਼ਿਆਰਪੁਰ, 18 ਫਰਵਰੀ | ਹੁਸ਼ਿਆਰਪੁਰ ਤੋਂ ਪੁਲਿਸ ਅਤੇ ਲੁਟੇਰਿਆਂ ਦੇ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਹੈ। ਇਸ 'ਚ 2 ਲੁਟੇਰਿਆਂ ਦੇ ਗੋਲੀਆਂ ਵੀ ਲੱਗੀਆਂ ਹਨ। ਜ਼ਖ਼ਮੀ ਹਾਲਤ 'ਚ ਪੁਲਿਸ ਵਲੋਂ ਲੁਟੇਰਿਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਵੀ ਮੌਕੇ ਉਤੇ ਪਹੁੰਚੇ ਤੇ...
ਸੰਗਰੂਰ, 18 ਫਰਵਰੀ | ਕਿਸਾਨ ਮੋਰਚਾ ਖਨੌਰੀ ਬਾਰਡਰ ’ਤੇ ਚੱਲ ਰਿਹਾ ਹੈ। ਕਿਸਾਨ ਪੂਰੀ ਸੁਹਿਰਦਤਾ ਨਾਲ ਸ਼ਾਂਤਮਈ ਧਰਨੇ ’ਤੇ ਬੈਠੇ ਹਨ। ਜਿਥੇ ਕਿਸਾਨ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ, ਉਥੇ ਧਰਨੇ ਵਿਚ ਇਕ ਨੌਜਵਾਨ ਕਿਸਾਨ ਸਿਰ ’ਤੇ ਸਿਹਰਾ ਸਜਾ ਕੇ ਬਰਾਤ ਰੂਪੀ ਸੈਂਕੜੇ ਕਿਸਾਨਾਂ ਨੂੰ ਨਾਲ ਲੈ ਕੇ ਖਨੌਰੀ ਬਾਰਡਰ ’ਤੇ ਪੁੱਜ ਗਿਆ। ਲਾੜੇ ਦਾ ਵੱਖਰਾ ਰੂਪ ਦੇਖ ਕੇ...
- ਸੁਬੇਗ ਸਿੰਘ ਸੰਧੂ ਪੰਜਾਬੀਆਂ ਦੀ ਜੀਵਨ ਜਾਚ ਖੇਤੀ ਧੰਦਾ ਨਹੀਂ ਬਲਕਿ ਧਰਮ ਹੈ। ਖੇਤੀ ਕਰਮਾਂ ਸੇਤੀ ਹੈ ਕਿਉਂਕਿ ਮੌਸਮ, ਸਰਕਾਰੀ ਨੀਤੀ, ਮੰਡੀ ਇਸਦੀ ਉਪਜ ਤੇ ਭਾਅ ਨੂੰ ਮਿੱਥਦੇ ਹਨ। ਅਸਲ ਵਿਚ ਖੇਤੀ ਪੰਜਾਬੀਆਂ ਦੀ ਸਕਿੱਲ ਹੈ ਜੋ ਹੱਡ ਭੰਨਵੀਂ ਮਿਹਨਤ ਤੇ ਜੁਗਾੜ ਦਾ ਸੁਮੇਲ ਹੈ। ਅਰਥ ਸ਼ਾਸਤਰ ਕਹਿੰਦਾ ਹੈ ਕਿ More Risk , More Profit ਜਦਕਿ ਪੰਜਾਬੀ ਵਿਚ “ਰੱਜ...
ਲੁਧਿਆਣਾ, 18 ਫਰਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਲੁਧਿਆਣਾ ‘ਚ ਮਕਾਨ ਮਾਲਕ ਵੱਲੋਂ ਬੋਲ਼ੀ ਅਤੇ ਗੂੰਗੀ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਕਾਨ ਮਾਲਕ ‘ਤੇ ਇਲਜ਼ਾਮ ਹਨ ਕਿ ਉਸ ਨੇ ਔਰਤ ਦੇ ਬੋਲਣ ਜਾਂ ਸੁਣਨ ਤੋਂ ਅਸਮਰੱਥ ਹੋਣ ਦਾ ਫਾਇਦਾ ਚੁੱਕਦਿਆਂ ਇਹ ਕੰਮ ਕੀਤਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਔਰਤ ਦੇ ਪਤੀ...
ਹੁਸ਼ਿਆਰਪੁਰ, 18 ਫਰਵਰੀ | ਗੜ੍ਹਦੀਵਾਲਾ ਦੇ ਬੱਸ ਸਟੈਂਡ ‘ਤੇ 2 ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਇਥੇ 2 ਟਰੱਕਾਂ ਵਿਚਾਲੇ ਦੋਵੇਂ ਭਰਾ ਫਸ ਗਏ, ਜਿਸ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਨੌਜਵਾਨ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਦੀਪਕ ਕੁਮਾਰ ਅਤੇ ਰੌਸ਼ਨ ਲਾਲ ਵਜੋਂ ਹੋਈ ਹੈ। ਦੋਵੇਂ ਭਰਾਵਾਂ ਨੇ...
ਚੰਡੀਗੜ੍ਹ, 18 ਫਰਵਰੀ | ਪੰਜਾਬ ਭਰ 'ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕੱਲ ਤੋਂ ਹੀ ਕਿਸਾਨਾਂ ਨੇ ਟੋਲ ਫ੍ਰੀ ਕਰਵਾ ਦਿੱਤੇ ਹਨ ਤੇ ਬਿਨਾਂ ਟੈਕਸ ਦਿੱਤੇ ਗੱਡੀਆਂ ਲੰਘ ਰਹੀਆਂ ਹਨ। ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਬਰਦਾਸ਼ਤ...
ਚੰਡੀਗੜ੍ਹ/ਪਟਿਆਲਾ/ਸੰਗਰੂਰ, 18 ਫਰਵਰੀ | ਸ਼ੰਭੂ ਅਤੇ ਖਨੌਰੀ ਬਾਰਡਰਾਂ ਉਤੇ ਡਟੇ ਹਜ਼ਾਰਾਂ ਕਿਸਾਨਾਂ ਦਾ ਸੰਘਰਸ਼ ਅੱਜ ਛੇਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ ਜਾਣ ਲਈ ਅੜੇ ਹੋਏ ਹਨ। ਕਿਸਾਨਾਂ ਦੀਆਂ ਨਜ਼ਰ ਹੁਣ ਅੱਜ ਕੇਂਦਰੀ ਵਜ਼ੀਰਾਂ ਨਾਲ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਇਸੇ ਦੌਰਾਨ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਉਤੇ ਪਾਬੰਦੀ ਵਧਾ ਦਿੱਤੀ ਹੈ। ਹਰਿਆਣਾ ਦੇ ਨਾਲ ਲੱਗਦੇ ਪੰਜਾਬ ਵਿਚ...
ਚੰਡੀਗੜ੍ਹ, 18 ਫਰਵਰੀ | ਪੰਜਾਬ ਸਿੱਖਿਆ ਵਿਭਾਗ ਵਿਚ ਤਾਇਨਾਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਸਾਲਾਨਾ ਭਰੋਸੇ ਰਿਪੋਰਟ (ਏਸੀਆਰ) ਹੁਣ ਆਨਲਾਈਨ ਭਰੀ ਜਾਵੇਗੀ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ। ਇਸ ਪਿੱਛੇ ਕੋਸ਼ਿਸ਼ ਹੈ ਕਿ ਸਟਾਫ਼ ਦੀ ਤਰੱਕੀ ਤੋਂ ਲੈ ਕੇ ਹੋਰ ਕੰਮਾਂ ਤੱਕ ਦੇ ਸਾਰੇ ਕੰਮ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਅਦਾਲਤੀ ਕੇਸਾਂ ਤੋਂ...
ਚੰਡੀਗੜ੍ਹ, 18 ਫਰਵਰੀ | ਅੱਜ ਚੰਡੀਗੜ੍ਹ ਵਿਚ ਕੇਂਦਰ ਤੇ ਕਿਸਾਨ ਸੰਗਠਨਾਂ ਵਿਚ ਚੌਥੇ ਦੌਰ ਦੀ ਮੀਟਿੰਗ ਹੋਣ ਵਾਲੀ ਹੈ। ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦੀ ਤਿਆਰੀ ਵਿਚ ਹਨ ਜਦੋਂਕਿ ਸਰਕਾਰ ਗੱਲਬਾਤ ਜ਼ਰੀਏ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਤਿੰਨ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਪਰ ਕਿਸਾਨ ਅੰਦੋਲਨ ਨੂੰ ਰੋਕਣ...
ਹੁਸ਼ਿਆਰਪੁਰ, 17 ਫਰਵਰੀ | ਫਰਾਂਸ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਟਾਹਲੀ, ਹੁਸ਼ਿਆਰਪੁਰ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 10-12 ਸਾਲਾਂ ਤੋਂ ਫਰਾਂਸ ਵਿਚ ਆਪਣੇ ਪਰਿਵਾਰ ਨਾਲ ਰਹਿ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਕੰਮ ਦੌਰਾਨ ਅਚਾਨਕ ਦਿਲ ਦਾ...
- Advertisement -

MOST POPULAR