ਕਪੂਰਥਲਾ
ਰਿਟਾਇਰਡਮੈਂਟ ਤੋਂ ਕੁਝ ਦਿਨ ਹੀ ਪਹਿਲਾਂ ਅਸਿਸਟੈਂਟ ਕਮਿਸ਼ਨਰ ਨੂੰ ਮਿਲੀ ਦਰਦਨਾਕ ਮੌਤ, ਇੰਝ ਆਇਆ ਟਰੇਨ ਦੀ ਚਪੇਟ ‘ਚ
Admin - 0
ਜਲੰਧਰ/ਕਪੂਰਥਲਾ, 4 ਨਵੰਬਰ | ਫਗਵਾੜਾ ਵਿਚ ਕਸਟਮ ਵਿਭਾਗ ਦੇ ਇੱਕ ਸਹਾਇਕ ਕਮਿਸ਼ਨਰ ਰੈਂਕ ਦੇ ਅਧਿਕਾਰੀ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੇਵਾ ਰਾਮ ਪੁੱਤਰ ਪੂਰਨ ਰਾਮ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ (ਜਲੰਧਰ) ਵਜੋਂ ਹੋਈ ਹੈ। ਇਹ ਹਾਦਸਾ ਐਤਵਾਰ ਨੂੰ ਫਗਵਾੜਾ-ਜਲੰਧਰ ਨੰਗਲ ਰੇਲਵੇ ਫਾਟਕ ਨੇੜੇ ਵਾਪਰਿਆ। ਫਗਵਾੜਾ ਜੀਆਰਪੀ ਪੁਲਿਸ ਨੇ ਲਾਸ਼ ਨੂੰ ਕਬਜ਼ੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ STF ਦਾ ਸਬ ਇੰਸਪੈਕਟਰ ਗ੍ਰਿਫਤਾਰ, ਰਿਸ਼ਵਤ ਲੈ ਕੇ ਨਸ਼ਾ ਤਸਕਰ ਛੱਡਣ ਦੇ ਲੱਗੇ ਦੋਸ਼
Admin - 0
ਲੁਧਿਆਣਾ, 4 ਨਵੰਬਰ | ਅੱਜ ਇੱਕ STF ਦੇ ਸਬ-ਇੰਸਪੈਕਟਰ 'ਤੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਗੰਭੀਰ ਦੋਸ਼ ਲੱਗੇ ਹਨ। ਸ਼ਹਿਰ ਵਿਚ ਚਰਚਾ ਹੈ ਕਿ ਉਕਤ ਸਬ-ਇੰਸਪੈਕਟਰ ਨੇ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਸਬ-ਇੰਸਪੈਕਟਰ...
ਮੁੰਬਈ, 4 ਨਵੰਬਰ | ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ 3 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ। ਅਮਿਤਾਭ ਬੱਚਨ ਨਾਲ 'ਮਰਦ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਹੇਲੇਨਾ ਪਿਛਲੇ ਕਈ ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਸ਼ਹੂਰ ਡਾਂਸਰ ਅਤੇ ਅਭਿਨੇਤਰੀ ਕਲਪਨਾ ਅਈਅਰ ਨੇ ਇੱਕ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਘਰ ਅੱਗੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਕਾਂਗਰਸੀ ਆਗੂ ਤੇ ਡਾਕਟਰ ਵਿਚਾਲੇ ਝੜਪ, 3 ਲੋਕ ਜ਼ਖਮੀ
Admin - 0
ਲੁਧਿਆਣਾ, 4 ਨਵੰਬਰ | ਕਾਰ ਪਾਰਕਿੰਗ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਡਾਕਟਰ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿਚ ਇੱਕ ਡਾਕਟਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਡਾਕਟਰ ਨੇ ਸਾਬਕਾ ਕਾਂਗਰਸ ਪ੍ਰਧਾਨ 'ਤੇ ਉਸ ਅਤੇ ਉਸ ਦੀ ਪਤਨੀ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ...
ਗੁਰਦਾਸਪੁਰ, 4 ਨਵੰਬਰ | ਕਲਾਨੌਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਕੈਨੇਡਾ ਦੀ ਇੱਕ ਝੀਲ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ (23) ਵਜੋਂ ਹੋਈ ਹੈ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਜਨਵਰੀ 2022 'ਚ ਸਟੱਡੀ ਵੀਜ਼ੇ 'ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾਵਰ ਸਿੰਘ ਆਪਣੇ ਵੱਡੇ ਭਰਾ...
ਲੁਧਿਆਣਾ, 4 ਨਵੰਬਰ | ਬੀਤੀ ਰਾਤ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਔਰਤ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਗਲੀ 'ਚ ਪਟਾਕੇ ਚਲਾਉਣ ਦੀ ਧਮਕ ਕਾਰਨ ਔਰਤ ਅਚਾਨਕ ਬਿਮਾਰ ਹੋ ਗਈ। ਉਸ ਦੀ ਹਾਲਤ ਵਿਗੜਦੀ ਦੇਖ ਉਸ ਦੇ ਪਰਿਵਾਰ...
ਕ੍ਰਾਇਮ ਅਤੇ ਨਸ਼ਾ
ਕੁੱਕਰ ‘ਚ ਸਾਗ ਬਣਾਉਣ ਵਾਲੇ ਸਾਵਧਾਨ ! ਭਾਫ ਜ਼ਿਆਦਾ ਹੋਣ ਕਾਰਨ ਜ਼ੋਰਦਾਰ ਧਮਾਕੇ ਨਾਲ ਫੱਟਿਆ ਕੁੱਕਰ, ਔਰਤ ਝੁਲਸੀ
Admin - 0
ਫਾਜ਼ਿਲਕਾ, 4 ਨਵੰਬਰ | ਸਾਗ ਬਣਾਉਣ ਦੌਰਾਨ ਜ਼ੋਰਦਾਰ ਧਮਾਕੇ ਨਾਲ ਕੁੱਕਰ ਫਟਿਆ। ਹਾਦਸਾ ਅਬੋਹਰ ਦੀ ਆਨੰਦ ਨਗਰੀ ਦਾ ਹੈ, ਜਿਥੇ ਸਾਗ ਬਣਾਉਣ ਦੌਰਾਨ ਕੁੱਕਰ ਫਟਣ ਕਾਰਨ ਧਮਾਕਾ ਹੋ ਗਿਆ, ਜਿਸ ਕਾਰਨ ਗੈਸ ਚੁੱਲ੍ਹੇ ਅਤੇ ਕੁੱਕਰ ਸਮੇਤ ਰਸੋਈ ਦਾ ਸਾਮਾਨ ਨੁਕਸਾਨਿਆ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸਾਗ ਅੱਖਾਂ 'ਚ ਪੈਣ ਕਾਰਨ ਇਕ ਔਰਤ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪਟਾਕੇ ਦਿਵਾਉਣ ਬਹਾਨੇ ਗੁਆਂਢੀ ਦੇ ਬੱਚਿਆਂ ਨੂੰ ਲੈ ਗਿਆ ਵਿਅਕਤੀ, ਫਿਰ ਕਰ ਦਿੱਤਾ ਕਾਂਡ
Admin - 0
ਲੁਧਿਆਣਾ, 4 ਨਵੰਬਰ | ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸ਼ਤਾਬਗੜ੍ਹ 'ਚ ਇਕ ਵਿਅਕਤੀ ਨੇ ਦੀਵਾਲੀ ਦੇ ਪਟਾਕੇ ਦੇਣ ਦੇ ਬਹਾਨੇ ਆਪਣੇ ਗੁਆਂਢੀ ਸੰਜੂ ਦੇ ਦੋ ਛੋਟੇ ਬੱਚਿਆਂ ਨੂੰ ਅਗਵਾ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੰਜੂ ਨੇ ਦੱਸਿਆ ਕਿ ਉਹ ਪਿੰਡ ਸ਼ਤਾਬਗੜ੍ਹ ਵਿਚ ਕਿਰਾਏ ’ਤੇ ਰਹਿੰਦਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੇ ਗੁਆਂਢ ਦੇ ਦੂਜੇ ਕੁਆਰਟਰ ਵਿਚ...
ਜਲੰਧਰ, 4 ਨਵੰਬਰ | ਗ੍ਰੀਸ ਗਏ ਇੱਕ ਨੌਜਵਾਨ ਦੀ ਉੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਉਰਫ ਲੱਕੀ ਵਾਸੀ ਮੁਹੱਲਾ ਬਾਗਵਾਲਾ, ਸ਼ਾਹਕੋਟ ਵਜੋਂ ਹੋਈ ਹੈ। ਲੱਕੀ ਦੀ ਮੌਤ ਦੀ ਪੁਸ਼ਟੀ ਭਾਈ ਸਰਬਜੀਤ ਸਿੰਘ ਨੇ ਕੀਤੀ ਹੈ। ਲੱਕੀ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ।
ਮ੍ਰਿਤਕ ਦੇ ਵੱਡੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ...
ਕ੍ਰਾਇਮ ਅਤੇ ਨਸ਼ਾ
ਬ੍ਰੇਕਿੰਗ : ਅਲਮੋੜਾ ‘ਚ ਸਵਾਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗੀ, 15 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ
Admin - 0
ਉੱਤਰਾਖੰਡ, 4 ਨਵੰਬਰ | ਅਲਮੋੜਾ 'ਚ ਸੋਮਵਾਰ ਨੂੰ ਬੱਸ ਖਾਈ 'ਚ ਡਿੱਗ ਗਈ। ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਜ਼ਖਮੀ ਹਨ। ਇਹ ਹਾਦਸਾ ਅਲਮੋੜਾ ਦੇ ਮਰਕੁਲਾ ਨੇੜੇ ਵਾਪਰਿਆ। ਹਾਦਸੇ ਦੇ ਸਮੇਂ ਬੱਸ ਵਿਚ 42 ਯਾਤਰੀ ਸਵਾਰ ਸਨ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪੁਲਿਸ ਮੁਤਾਬਕ ਬੱਸ ਕਿਨਾਥ ਤੋਂ ਰਾਮਨਗਰ ਜਾ ਰਹੀ...










































