Home Blog Page 252
ਫਾਜ਼ਿਲਕਾ, 30 ਨਵੰਬਰ | ਅਬੋਹਰ ਦੇ ਪਿੰਡ ਖੰਟਵਾ ਦੇ ਰਹਿਣ ਵਾਲੇ ਇੱਕ ਨਾਬਾਲਗ ਵਿਦਿਆਰਥੀ ਨੇ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਅਬੋਹਰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 17 ਸਾਲਾ ਰਵਿੰਦਰ ਕੁਮਾਰ ਪੁੱਤਰ ਮਹਿੰਦਰ ਕੁਮਾਰ ਦੋ ਭੈਣਾਂ ਅਤੇ ਭਰਾ...
ਲੁਧਿਆਣਾ, 30 ਨਵੰਬਰ | ਜ਼ਿਲੇ ਦੇ ਖੰਨਾ ਦੇ ਬੀਜਾ ਪਿੰਡ ਵਿਚ ਇੱਕ ਫਲ ਵਿਕਰੇਤਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਮੁਫ਼ਤ ਵਿਚ ਕੇਲੇ ਮੰਗ ਰਿਹਾ ਸੀ, ਜਿਸ ਕਾਰਨ ਦੁਕਾਨਦਾਰ ਅਤੇ ਵਿਅਕਤੀ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਆਪਣੇ ਲੜਕਿਆਂ ਨੂੰ ਬੁਲਾ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਕੇਲਿਆਂ ਨੂੰ ਲੈ ਕੇ ਹੋਈ ਲੜਾਈ...
ਜਲੰਧਰ, 28 ਨਵੰਬਰ | ਸਥਾਨਕ ਟੈਗੋਰ ਹਸਪਤਾਲ ਤੇ ਹਾਰਟ ਕੇਅਰ ਸੈਂਟਰ ਬੰਦਾ ਬਹਾਦਰ ਨਗਰ ਮਹਾਵੀਰ ਮਾਰਗ ਜਲੰਧਰ ਵਿਖੇ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ 1 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹਸਪਤਾਲ ਦੇ ਪਰਿਸ਼ਰ 'ਚ ਇਹ ਕੈਂਪ ਲਗਾਇਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦਿਆਂ ਡਾ....
ਚੰਡੀਗੜ੍ਹ, 30 ਨਵੰਬਰ | ਚੰਡੀਗੜ੍ਹ ਦੇ ਮੂਲੀ ਆਗਰਾ ਅਤੇ ਪੰਚਕੂਲਾ ਤੋਂ ਚਾਰ ਬੱਚੇ ਅਚਾਨਕ ਲਾਪਤਾ ਹੋ ਗਏ। ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣਿਆਂ ਵਿਚ ਗੁੰਮਸ਼ੁਦਗੀ ਦੇ ਕੇਸ ਦਰਜ ਕਰਵਾਏ ਹਨ। ਦੋ ਬੱਚੇ ਮੂਲੀ ਆਗਰਾ, ਇੱਕ ਢਕੋਲੀ ਅਤੇ ਇੱਕ ਸੈਕਟਰ 12 ਪੰਚਕੂਲਾ ਦਾ ਰਹਿਣ ਵਾਲਾ ਹੈ। ਚਾਰੇ ਬੱਚੇ ਪੰਚਕੂਲਾ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਨ, ਬੱਚਿਆਂ ਦੀ ਉਮਰ 11 ਤੋਂ...
ਲੁਧਿਆਣਾ, 30 ਨਵੰਬਰ | ਮਹਾਨਗਰ 'ਚ ਭਾਰੀ ਹੰਗਾਮਾ ਹੋਇਆ, ਉਥੇ ਹੀ ਨੌਜਵਾਨਾਂ ਵੱਲੋਂ ਰੋਡ ਜਾਮ ਵੀ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਮਰਾਲਾ ਚੌਕ ਵਿਖੇ ਪ੍ਰਵਾਸੀ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਇਸ ਦੌਰਾਨ ਨੌਜਵਾਨਾਂ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਵੀ ਹੋਈ। ਦੱਸ ਦੇਈਏ ਕਿ ਪੰਜਾਬ ਵਿਚ ਪ੍ਰਵਾਸੀਆਂ ਦੀ ਗੁੰਡਾਗਰਦੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮਾਮਲਾ...
ਅੰਮ੍ਰਿਤਸਰ, 30 ਨਵੰਬਰ | ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇਕ ਅੰਤਰਰਾਸ਼ਟਰੀ ਗਿਰੋਹ ਨਾਲ ਜੁੜੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਉਦੋਂ ਫੜ ਲਿਆ ਜਦੋਂ ਉਹ ਗਾਹਕ ਨੂੰ ਡਲਿਵਰੀ ਕਰਨ ਪਹੁੰਚੇ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ...
ਚੰਡੀਗੜ੍ਹ, 30 ਨਵੰਬਰ | ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਚੰਡੀਗੜ੍ਹ ਵਿਖੇ ਇਕ ਨਿੱਜੀ ਚੈਨਲ 'ਤੇ ਆਯੋਜਿਤ ਰੀਅਲ ਅਸਟੇਟ ਕਾਨਫਰੰਸ ਦੌਰਾਨ ਕਿਹਾ ਕਿ ਸੂਬੇ ਵਿਚ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਪਹਿਲ ਦੇਣ ਅਤੇ ਇਸ ਨਾਲ ਜੁੜੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਰਜਿਸਟਰੀ ਦਾ...
ਬਠਿੰਡਾ, 30 ਨਵੰਬਰ | ਪੰਜਾਬ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਦਾ ਕੱਲ ਯਾਨੀ ਸ਼ੁੱਕਰਵਾਰ ਨੂੰ ਵਿਆਹ ਹੋਇਆ ਹੈ। ਮੰਤਰੀ ਖੁੱਡੀਆਂ ਦੇ ਬੇਟੇ ਦਾ ਵਿਆਹ ਸ਼ੁੱਕਰਵਾਰ ਨੂੰ ਬਠਿੰਡਾ ਦੇ ਇੱਕ ਨਿੱਜੀ ਰਿਜ਼ੋਰਟ ਵਿਚ ਹੋਇਆ। ਇਸ ਵਿਆਹ ਵਿਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕੀਤੀ।...
 ਲੁਧਿਆਣਾ, 30 ਨਵੰਬਰ | ਕੱਲ ਚੰਡੀਗੜ੍ਹ ਨੇੜੇ ਇੱਕ ਜਿੰਮ ਦੇ ਫਲੋਰ ਮੈਨੇਜਰ ਨੇ ਰੈਸਟ ਰੂਮ ਵਿਚ ਜਿਮ ਸੈਂਟਰ ਦੀ ਮਹਿਲਾ ਮੈਨੇਜਰ ਨਾਲ ਛੇੜਛਾੜ ਕੀਤੀ। ਮਹਿਲਾ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਛੇੜਛਾੜ ਕਰਨ ਵਾਲਾ ਦੋਸ਼ੀ ਅਜੇ ਫਰਾਰ ਹੈ। ਪੁਲਿਸ ਨੂੰ ਸ਼ਿਕਾਇਤ...
ਜਲੰਧਰ, 30 ਨਵੰਬਰ | ਪਾਵਰਕਾਮ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖਣ ਜਾ ਰਿਹਾ ਹੈ। ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ 4 ਘੰਟੇ ਬਿਜਲੀ ਬੰਦ ਰਹੇਗੀ। ਇਸ ਕਾਰਨ ਸੈਂਟਰਲ ਟਾਊਨ, ਸ਼ਾਸਤਰੀ ਮਾਰਕੀਟ, ਪੁਰਾਣਾ ਜਵਾਹਰ ਨਗਰ, ਗੋਬਿੰਦਗੜ੍ਹ ਮੁਹੱਲਾ, ਨਹਿਰੂ ਗਾਰਡਨ, ਮੰਡੀ ਫੈਂਟਨ ਗੰਜ, ਪ੍ਰੇਮ ਨਗਰ, ਸ਼ਰਮਾ ਮਾਰਕੀਟ,...
- Advertisement -

MOST POPULAR