ਗੁਰਦਾਸਪੁਰ
ਪੰਜਾਬ ਸਰਕਾਰ ਵਲੋਂ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 12 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
Admin - 0
ਗੁਰਦਾਸਪੁਰ. ਬੀਤੇ ਦਿਨੀ ਸੋਮਵਾਰ ਦੀ ਰਾਤ ਨੂੰ ਲੱਦਾਖ ਦੀ ਗਲਵਾਨ ਵਾਦੀ ਵਿਚ ਚੀਨੀ ਸੈਨਾ ਨਾਲ ਹੋਏ ਟਕਰਾਅ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਨਾਇਬ ਸੂਬੇਦਾਰ ਸਤਨਾਮ ਸਿੰਘ (42) ਦਾ ਉਨਾਂ ਦੇ ਜੱਦੀ ਪਿੰਡ ਭੋਜਰਾਜ (ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ) ਗੁਰਦਾਸਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਮੌਜੂਦ ਸਨ।ਰੰਧਾਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਦੀ ਰਾਖੀ ਖਾਤਰ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ ਤੇ ਪੂਰੇ ਦੇਸ਼ ਨੂੰ ਸ਼ਹੀਦ ਸਤਨਾਮ ਸਿੰਘ ਦੀ ਸ਼ਹਾਦਤ 'ਤੇ ਗਰਵ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਨਾਲ ਖੜੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਾਕਿਸਤਾਨ ਅਤੇ ਚੀਨ ਦੇਸ਼ , ਜੋ ਹਮੇਸ਼ਾਂ ਭਾਰਤ ਨੂੰ ਕਮਜੋਰ ਕਰਨ ਦੀ ਕੋਸ਼ਿਸ ਵਿਚ ਰਹਿੰਦੇ ਹਨ ਵੱਲ ਸਖਤ ਰੁਖ਼ ਅਪਣਾਉਣਾ ਚਾਹੀਦਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਵਿਰੋਧੀ ਤਾਕਤਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਦੀ ਨੀਤੀ ਮੁਤਾਬਕ 12 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।ਰੰਧਾਵਾ ਨੇ ਸ਼ਹੀਦ ਦੀ ਪਤਨੀ ਜਸਵਿੰਦਰ ਕੋਰ, ਬੇਟੀ ਸੰਦੀਪ ਕੋਰ ਤੇ ਬੇਟਾ ਪ੍ਰਭਜੋਤ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੈ।ਰੰਧਾਵਾ ਨੇ ਸ਼ਹੀਦ ਸਤਨਾਮ ਸਿੰਘ ਦੇ ਨਾਂਅ 'ਤੇ ਪਿੰਡ ਅੰਦਰ ਯਾਦਗਾਰੀ ਗੇਟ ਦੀ ਉਸਾਰੀ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਉਨਾਂ ਦੀ ਦੁੱਖ ਤਕਲੀਫ ਵਿਚ ਉਨਾਂ ਨਾਲ ਹੈ ਅਤੇ ਸ਼ਹੀਦ ਸਤਨਾਮ ਸਿੰਘ ਦੀ ਸ਼ਹਾਦਤ 'ਤੇ ਪੂਰੇ ਜ਼ਿਲ੍ਹੇ ਨੂੰ ਮਾਣ ਹੈ।
कपूरथला . अंतराष्ट्रीय योग दिवस के सम्बंध में आयुष मंत्रालय की ओर से पूरे देश में ऑनलाइन योग प्रशिक्षण शिविर लगाने के लिए कहा गया था। इस संबंध में कपूरथला में पतजंलि योग समिति की टीम की ओर से ऑनलाइन क्लास करवाई गई। योग कक्षा में कोरोना महामारी के कारण सरकार की तरफ से जारी सावधानियों का ध्यान रखते...
ਚੰਡੀਗੜ੍ਹ/ਲੂਧਿਆਣਾ. ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਬ-ਰਜਿਸਟਰਾਰ (ਪੂਰਬੀ) ਦਫ਼ਤਰ, ਲੁਧਿਆਣਾ ਵਿਖੇ ਕੰਮ ਕਰ ਰਹੇ ਸੁਖਮਨੀ ਸਿੰਘ ਐਡਵੋਕੇਟ ਨੂੰ 9,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਅਮਨਦੀਪ ਸਿੰਘ ਵਾਸੀ ਪਿੰਡ ਜਗੀਰਪੁਰ, ਰਾਹੋ ਰੋਡ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ...
ਨਰਿੰਦਰ ਕੁਮਾਰ | ਜਲੰਧਰ
ਪਹਿਲੇ ਟੈਲੀਵਿਜ਼ਨ
ਹੋਸਟ ਤਾਰਿਕ ਅਜ਼ੀਜ਼ ਦੀ ਬੁੱਧਵਾਰ ਨੂੰ ਹਸਪਤਾਲ ਵਿਖੇ ਮੌਤ ਹੋ ਗਈ। 1947 ਦੀ ਵੰਡ ਤੋਂ ਬਾਅਦ ਪੰਜਾਬ ਤੋਂ ਪਾਕਿਸਤਾਨ ਗਏ ਸੀ। ਅਜ਼ੀਜ਼
ਦਾ ਜਨਮ ਜਲੰਧਰ ਸ਼ਹਿਰ ਵਿਚ 1936 ਨੂੰ ਹੋਇਆ ਸੀ ਤੇ
ਬਾਅਦ ਵਿੱਚ ਉਹ ਪਾਕਿਸਤਾਨ ਦੇ ਸਹੀਵਾਲ ਬਸੇਰਾ ਕਰ ਗਏ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਦਿਲ ਵਿਚ
ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ...
ਜਲੰਧਰ. ਕੋਰੋਨਾ ਦਾ ਕਹਿਰ ਜਲੰਧਰ ਵਿਚ ਲਗਾਤਾਰ ਜਾਰੀ ਹੈ। ਰੋਜਾਨਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ 4 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਨਾਲ ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 420 ਹੋ ਗਈ ਹੈ।
ਅੱਜ ਜਿਹੜੇ 4 ਮਰੀਜ ਸਾਹਮਣੇ ਆਏ ਹਨ ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ :-
ਪਤਾਰਾ ਦਾ...
ਜਲੰਧਰ
ਜਲੰਧਰ ਦੇ ਕਿਸ਼ਨਪੁਰਾ ਚੌਕ ‘ਚ ਗੁੰਡਾਗਰਦੀ, 8 ਹਮਲਾਵਰਾਂ ਦਾ ਸ਼ਰਾਬ ਦੇ ਠੇਕੇ ਦੇ ਕਰਿੰਦੇ ‘ਤੇ ਜਾਨਲੇਵਾ ਹਮਲਾ, ਪੁਲਿਸ ਦੇ ਸਾਹਮਣੇ ਆਰੋਪੀ ਫਰਾਰ
Admin - 0
ਜਲੰਧਰ. ਸ਼ਹਿਰ ਦੇ ਕਿਸ਼ਨਪੁਰਾ ਚੌਕ ਦੇ ਨੇੜੇ ਪੁਲਿਸ ਦੇ ਸਾਹਮਣੇ ਹੀ 8 ਹਮਲਾਵਰਾਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਨੌਜਵਾਨ ਵੀ ਜਖਮੀ ਹੋ ਗਿਆ। ਆਰੋਪਿਆਂ ਨੇ ਕਰਿੰਦੇ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਪੁਲਿਸ ਦੇ ਸਾਹਮਣੇ ਹੀ ਗੁੰਡਾਗਰਦੀ ਕਰਦੇ ਹੋਏ ਫਰਾਰ ਹੋ ਗਏ।
ਘਟਨਾ ਬੁਧਵਾਰ ਸ਼ਾਮ ਦੀ ਹੈ। ਕਿਸ਼ਨਪੁਰਾ...
ਅੰਮ੍ਰਿਤਸਰ
Exclusive – ਕਪੂਰਥਲਾ ਦੇ ਸਮਾਜ ਸੇਵਕ ਨੇ ਕੋਵਾ ਐਪ ਡਿਲੀਟ ਕੀਤੀ ਤਾਂ ਪੁਲਿਸ ਨੇ ਕਰ ਦਿੱਤਾ ਪਰਚਾ ਦਰਜ
Admin - 0
Narinder Kumar | Jalandhar
ਇਕ ਸਮਾਜਸੇਵੀ ਨੂੰ ਆਪਣੇ ਮੋਬਾਈਲ ਤੋਂ ਕੋਵਾ ਐਪ ਡਿਲੀਟ ਕਰਨਾ ਕਾਫੀ ਮਹਿੰਗਾ ਪੈ ਗਿਆ। ਐਪ ਡਿਲੀਟ ਕਰਨ 'ਤੇ ਕਪੂਰਥਲਾ ਪੁਲਿਸ ਨੇ ਸਮਾਜਸੇਵੀ 'ਤੇ ਹੋਮ ਇਕਾਂਤਵਾਸ ਦੀ ਉਲੰਘਣਾ ਦਾ ਪਰਚਾ ਦਰਜ ਕਰ ਦਿੱਤਾ ਜਦਕਿ ਹੈਲਥ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਸਮਾਜਸੇਵੀ ਨੂੰ ਹੋਮ ਕੁਆਰੰਟਾਇਨ ਤਾਂ ਕੀਤਾ ਹੀ ਨਹੀਂ ਸੀ, ਨਾ ਹੀ ਅਸੀਂ ਪੁਲਿਸ ਨੂੰ...
ਨਵੀਂ ਦਿੱਲੀ. ਭਾਰਤ ਨੂੰ 8 ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। 192 ਵੋਟਾਂ ਵਿਚੋਂ 184 ਵੋਟਾਂ ਭਾਰਤ ਦੇ ਹੱਕ ਵਿਚ ਪਈਆਂ। ਇਹ ਜਾਣਕਾਰੀ ਦਿੰਦਿਆਂ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਟੀਐਸ ਤ੍ਰਿਮੂਰਤੀ ਨੇ ਲਿਖਿਆ ਕਿ ਮੈਂਬਰ ਦੇਸ਼ਾਂ ਨੇ ਭਾਰਤ ਦਾ ਬਹੁਤ ਜ਼ਿਆਦਾ ਸਮਰਥਨ ਕੀਤਾ ਹੈ ਅਤੇ 2021-22 ਲਈ ਯੂਐਨਐਸਸੀ ਦਾ ਇੱਕ...
ਜਲੰਧਰ . ਕੋਰੋਨਾ ਸ਼ਹਿਰ ਵਿਚ ਲਗਾਤਾਰ ਫੈਲ ਰਿਹਾ ਹੈ। ਹੁਣ ਜਲੰਧਰ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ। ਇਹ ਜਲੰਧਰ ਵਿਚ ਕੋਰੋਨਾ ਨਾਲ ਹੋਣ ਵਾਲੀ 14ਵੀਂ ਮੌਤ ਹੈ। ਰੀਟਾ ਰਾਣੀ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਹੈ। ਰੀਟਾ ਰਾਣੀ ਪਚਰੰਗਾ ਭੋਗਪੁਰ ਦੀ ਰਹਿਣ ਵਾਲੀ ਹੈ।
ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਬਿਮਾਰ ਹਾਲਤ ਵਿਚ ਰੀਟਾ...
896859812-13 'ਤੇ ਕਾਲ ਕਰਕੇ ਜਾਂ ਕੋਵਾ ਐਪ 'ਤੇ ਵੀ ਸਮਾਂ ਲਿਆ ਜਾ ਸਕਦਾ ਹੈ
ਜਲੰਧਰ . ਤਾਪਮਾਨ ਵਿੱਚ ਹੋਏ ਵਾਧੇ ਅਤੇ ਗਰਮ ਹਵਾਵਾਂ ਤੇ ਕੋਵਿਡ-19 ਮਹਾਂਮਾਰੀ ਦੌਰਾਨ ਸੇਵਾ ਕੇਂਦਰਾਂ ਵਿਖੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 18 ਜੂਨ ਤੋਂ 30 ਸਤੰਬਰ 2020 ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 3.30 ਵਜੇ ਤੱਕ...








































