ਜਲੰਧਰ
ਜਲੰਧਰ ‘ਚ ਕੋਰੋਨਾ ਦਾ ਕਹਿਰ, ਪਹਿਲਾਂ ਆਉਂਦੇ ਸੀ 47 ਦਿਨਾਂ ‘ਚ 167 ਕੋਰੋਨਾ ਮਰੀਜ਼, ਹੁਣ ਇਕ ਦਿਨ ‘ਚ ਆਏ 166 ਕੇਸ, ਪੜ੍ਹੋ ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਹਿਲਾਂ 47 ਦਿਨਾਂ ਵਿਚ 167 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਸਨ, ਹੁਣ ਸਥਿਤੀ ਇੰਨੀ ਬਦਤਰ ਹੋ ਗਈ ਹੈ ਕਿ ਸੋਮਵਾਰ ਨੂੰ 166 ਕੋਰੋਨਾ ਮਰੀਜ਼ ਮਿਲੇ ਹਨ। ਇਹਨਾਂ ਕੇਸਾਂ ਦੇ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3222 ਹੋ ਗਈ ਹੈ ਤੇ 919 ਕੇਸ ਐਕਟਿਵ ਹਨ। ਜਿਲ੍ਹੇ ਵਿਚ ਕੋਰੋਨਾ ਨਾਲ...
ਜਲੰਧਰ . ਲਾਡੋਵਾਲੀ ਰੋਡ 'ਤੇ ਅੱਜ ਕੋਰੋਨਾ ਜਾਂਚ ਲਈ ਵਾਇਰਲ ਟੈਸਟਿੰਗ ਲੈਬ ਦਾ ਰਿਜਨਲ ਡਾਇਗਨੌਸਟਿਕ ਸੈਂਟਰ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕੀਤਾ।ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਇਸ ਲੈਬਾਰਟਰੀ ਵਲੋਂ ਰੋਜ਼ਾਨਾ ਕੋਰੋਨਾ ਦੇ 1000 ਟੈਸਟ ਕੀਤੇ ਜਾ ਸਕਣਗੇ। ਇਸ ਤਰ੍ਹਾਂ ਦੀਆਂ ਸੂਬੇ ਵਿੱਚ ਚਾਰ ਲੈਬਾਰਟਰੀਆਂ ਖੁੱਲ੍ਹ ਜਾਣ ਨਾਲ...
ਚੰਡੀਗੜ੍ਹ . ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਠਾ ਰਿਹਾ ਹੈ। ਅੱਜ ਚੌਥੇ ਦਿਨ ਗਵਰਨਰ ਹਾਊਸ ਬਾਹਰ ਅਕਾਲੀ ਦਲ ਵੱਲੋਂ ਰੋਸ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਚੰਦ ਮਿੰਟਾਂ ਵਿੱਚ ਹੀ ਅਕਾਲੀ ਵਰਕਰਾਂ ਨੂੰ ਖਦੇੜ ਦਿੱਤਾ।
ਅੱਜ ਦੇ ਰੋਸ ਮਾਰਚ ਦੀ ਅਗਵਾਈ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ...
ਪਟਿਆਲਾ . ਪੰਜਾਬੀ ਦੀ ਸ਼ਾਇਰਾ ਗੁਰਪ੍ਰੀਤ ਕੌਰ (ਅੰਬਾਲਾ) ਦਾ ਦੂਸਰਾ ਕਾਵਿ ਸੰਗ੍ਰਹਿ "ਖ਼ੁਸ਼ਬੂ ਕੈਦ ਨਹੀਂ ਹੁੰਦੀ" ਨੂੰ ਲੋਕ ਅਰਪਣ ਕੀਤਾ ਗਿਆ। ਇਹ ਕਾਵਿ ਸੰਗ੍ਰਹਿ ਗੁਰਪ੍ਰੀਤ ਦੀ ਦੂਸਰੀ ਕਿਰਤ ਹੈ। ਇਸ ਤੋਂ ਪਹਿਲਾਂ ਉਹ ਆ ਗੱਲਾਂ ਕਰੀਏ ਕਿਤਾਬ ਜ਼ਰੀਏ ਆਪਣੀ ਪਛਾਣ ਸਾਹਿਤ ਜਗਤ ਵਿਚ ਬਣਾ ਚੁੱਕੀ ਹੈ।
ਖੁਸ਼ਬੂ ਕੈਦ ਨਹੀਂ ਹੁੰਦੀ ਕਿਤਾਬ ਬਾਰੇ ਸਤਪਾਲ ਭੀਖੀ ਨੇ ਸੰਵਾਦ ਛੇੜਦਿਆਂ ਕਿਹਾ ਕਿ...
'ਹਰੇ ਰੰਗ ਦੀ ਕਵਿਤਾ' ਪੰਜਾਬੀ ਦੇ ਬਹੁਤ ਹੀ ਪ੍ਰਸਿਧ ਗਲਪਕਾਰ/ਕਵੀ ਗੁਲ ਚੌਹਾਨ ਦੀ ਤਾਜ਼ਾ ਕਵਿਤਾ ਦਾ ਰੰਗ ਹੈ। ਉਹ ਅਨੂਠਾ ਗਲਪਕਾਰ ਹੈ/ ਵਿਚਿਤਰ ਕਵੀ ਹੈ। ਉਹਦੀ ਕਵਿਤਾ 'ਚ ਸ਼ਬਦਾਂ ਦਾ ਰਖ/ਰਖਾਓ ਤੇ ਉਹਨਾਂ ਦੀ ਧਵਨੀ 'ਚੋਂ ਪੈਦਾ ਹੁੰਦਾ ਸੰਗੀਤ ਦਾ ਲਗਾਓ ਕਵਿਤਾ ਨੂੰ ਇਕਹਿਰੀ ਨਹੀਂ ਰਹਿਣ ਦਿੰਦਾ, ਬਲਕਿ ਬਹੁ-ਪਰਤੀ/ਬਹੁ-ਆਯਾਮੀ ਬਣਾ ਦਿੰਦਾ ਹੈ। ਗੁਲ ਕੋਲ ਸੈਕਸ ਦੀ ਸੈਲੀਬ੍ਰੇਸ਼ਨ ਹੈ। ਉਹਦਾ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਹੀ ਜਾ ਰਿਹਾ ਹੈ। ਸੋਮਵਾਰ ਨੂੰ ਜਲੰਧਰ ਵਿਚ 4 ਲੋਕਾਂ ਦੀ ਮੌਤ ਹੋਣ ਦੇ ਨਾਲ 80 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3136 ਹੋ ਗਈ ਹੈ ਤੇ 800 ਤੋਂ ਵੱਧ ਐਕਟਿਵ ਕੇਸ ਹਨ। ਜਲੰਧਰ ਵਿਚ ਕੋਰੋਨਾ ਨਾਲ 82 ਮੌਤਾਂ...
ਨਵੀਂ ਦਿੱਲੀ . ਕੇਂਦਰ ਸਰਕਾਰ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸਕੀਮ ਅਧੀਨ 8.5 ਕਰੋੜ ਕਿਸਾਨਾਂ ਦੇ ਬੈਂਕ ਖਾਤੇ ਵਿਚ ਛੇਵੀਂ ਕਿਸ਼ਤ ਵਜੋਂ 2,000-ਰੁਪਏ ਪਾਵੇਗੀ। ਦੇਸ਼ ਦੇ 8.5 ਕਰੋੜ ਕਿਸਾਨਾਂ ਨੂੰ 17,000 ਕਰੋੜ ਰੁਪਏ ਮਿਲਣਗੇ। ਇਹ ਪੈਸਾ 1 ਅਗਸਤ ਤੋਂ ਭੇਜਿਆ ਜਾਣਾ ਸੀ, ਪਰ ਇਸ ਨੂੰ ਇਕੱਠੇ ਭੇਜਣ ਦੀ ਯੋਜਨਾ ਬਣਾਈ ਗਈ ਸੀ।ਦੱਸ ਦਈਏ ਕਿ ਇਸ ਯੋਜਨਾ ਤਹਿਤ ਹੁਣ ਤੱਕ...
- ਗੁਰਮੀਤ ਕੜਿਆਲਵੀ
ਭਗਵੰਤ ਰਸੂਲਪੁਰੀ ਕਹਾਣੀਕਾਰ ਹੈ ਜਿਸਨੇ 'ਕਸੂਰਵਾਰ', 'ਆਦਿ ਡੰਕਾ', 'ਰਹਿਮਤ ਮਸੀਹ ਮੱਟੂ ਦੀ ਜੀਵਨੀ', 'ਰੰਗਾਂ ਦੀ ਸਾਂਝ' ਆਦਿ ਬਹੁਤ ਸਾਰੀਆਂ ਜਾਨਦਾਰ ਕਹਾਣੀਆਂ ਲਿਖੀਆਂ ਹਨ। ਵਧੀਆ ਸੰਪਾਦਕ ਹੈ। 'ਕਹਾਣੀ ਧਾਰਾ' ਉਸਦੀ ਸੰਪਾਦਨ ਕਲਾ ਦਾ ਸ਼ਾਨਦਾਰ ਨਮੂਨਾ ਹੈ। ਉਸਨੇ ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਵੀ ਦੂਜੀਆਂ ਭਾਸ਼ਾਵਾਂ 'ਚੋਂ ਅਨੁਵਾਦ ਕਰਕੇ ਪੰਜਾਬੀ 'ਚ ਲਿਆਾਂਦੀਆਂ ਹਨ। 'ਜ਼ਰਖ਼ੇਜ਼' ਉਸਦਾ ਪਲੇਠਾ ਨਾਵਲ ਹੈ। ਇਹ ਭਗਵੰਤ...
ਜਲੰਧਰ . ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਕੁਝ ਐਨਆਰਆਈ ਤੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਬਾਹਰੋਂ ਆਉਣ ਵਾਲਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਨ.ਆਰ.ਆਈਜ਼ ਤੇ ਦੂਸਰੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਯਾਤਰਾ ਦੇ 72 ਘੰਟੇ ਪਹਿਲਾਂ ਵੈਬਸਾਈਟ www.newdelhiairport.in 'ਤੇ ਆਪਣੇ ਬਾਇਓ ਡਾਟੇ ਵਾਲਾ ਫਾਰਮ ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾ ਕਿਹਾ ਕਿ ਉਨ੍ਹਾ ਨੂੰ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਨਵੇ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਪੰਜਾਬ 'ਚ 987 ਨਵੇਂ ਕੇਸ ਦਰਜ ਕੀਤੇ ਗਏ ਜਦਕਿ 24 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 586 ਹੋ ਗਿਆ ਹੈ।...










































