Saturday, September 26, 2026
Home Blog Page 1834
ਕਿਨੌਰ | ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਨਿਗੁਲਸਰੀ ਤੋਂ 2 ਕਿਲੋਮੀਟਰ ਪਹਿਲਾਂ ਰਾਮਪੁਰ ਵੱਲ ਅਚਾਨਕ ਲੈਂਡਸਲਾਈਡਿੰਗ ਹੋਈ। ਇਸ ਹਾਦਸੇ ਕਾਰਨ ਬੱਸ ਮਲਬੇ ਹੇਠ ਦੱਬ ਗਈ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਬੱਸ ਅਜੇ ਵੀ ਮਲਬੇ ਵਿੱਚ ਦੱਬੀ ਹੋਈ ਹੈ। ਇਸ ਦੇ ਨਾਲ ਹੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਤੇ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਹੁਣ...
ਨਵੀਂ ਦਿੱਲੀ | ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਅਤੇ ਵ੍ਹਾਈਟ ਲੇਬਲ ATM ਆਪ੍ਰੇਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਏਟੀਐੱਮਜ਼ ਨੂੰ ਸਮੇਂ ਸਿਰ ਭਰਨ ਨੂੰ ਯਕੀਨੀ ਬਣਾਉਣ ਤਾਂ ਜੋ ਕੈਸ਼ ਖਤਮ ਹੋਣ ਜਾਂ ਜੁਰਮਾਨੇ ਤੋਂ ਬਚਿਆ ਜਾ ਸਕੇ। ਸਾਰੇ ਬੈਂਕਾਂ ਦੇ ਚੇਅਰਮੈਨਾਂ, ਮੈਨੇਜਿੰਗ ਡਾਇਰੈਕਟਰਾਂ ਅਤੇ ਸੀਈਓਜ਼ ਨੂੰ ਏਟੀਐੱਮ ਵਿੱਚ ਨਕਦੀ ਦੀ ਨਿਗਰਾਨੀ ਕਰਨ ਲਈ ਆਪਣੇ ਸਿਸਟਮ ਨੂੰ ਮਜ਼ਬੂਤ ​​ਕਰਨ...
ਜਲੰਧਰ | ਲਵਪ੍ਰੀਤ-ਬੇਅੰਤ ਕੌਰ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੇਅੰਤ ਕੌਰ ਦੇ ਪਰਿਵਾਰ ਨੂੰ 3 ਸਵਾਲ ਕੀਤੇ ਹਨ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਨੀਸ਼ਾ ਗੁਲਾਟੀ ਨੇ Live ਦੌਰਾਨ ਬੇਅੰਤ ਕੌਰ ਨੂੰ 3 ਸਵਾਲ ਕੀਤੇ ਸਨ, ਪਹਿਲਾ ਕਿ ਤੂੰ ਕਿਥੇ-ਕਿਥੇ ਰਹੀ, ਉਨ੍ਹਾਂ ਮਕਾਨ ਮਾਲਕਾਂ ਨਾਲ ਮੇਰੀ ਗੱਲ ਕਰਵਾ, ਦੂਜਾ ਕਿਥੇ-ਕਿਥੇ ਕੰਮ ਕਰਦੀ ਰਹੀ, ਉਨ੍ਹਾਂ ਮਾਲਕਾਂ...
ਵੈੱਬ ਡੈਸਕ | ਸਾਢੇ 3 ਸਾਲ ਦੇ ਬੱਚੇ ਲਈ Online ਪੜ੍ਹਾਈ ਉਸ ਸਮੇਂ ਮੌਤ ਬਣ ਗਈ, ਜਦੋਂ ਇਸ ਮਾਸੂਮ ਨੂੰ ਸਮਝ ਨਹੀਂ ਲੱਗ ਰਹੀ ਸੀ। ਆਨਲਾਈਨ ਕਲਾਸ 'ਚ ਬੱਚੇ ਦਾ ਧਿਆਨ ਨਹੀਂ ਸੀ ਲੱਗ ਰਿਹਾ, ਜਿਸ ਤੋਂ ਉਸ ਦੀ ਮਾਂ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਹੀ ਮਾਸੂਮ ਬੱਚੇ ਨੂੰ ਸਿਰਹਾਣੇ ਨਾਲ ਗਲ਼ਾ ਘੁੱਟ ਕੇ ਮਾਰ ਦਿੱਤਾ,...
ਪਿਛਲੇ 14 ਦਿਨਾਂ ਤੋਂ ਭਾਰਤ, ਪਾਕਿਸਤਾਨ, ਨੇਪਾਲ, ਨਾਈਜੀਰੀਆ, ਸ਼੍ਰੀਲੰਕਾ ਅਤੇ ਯੂਗਾਂਡਾ ਵਿੱਚ ਰਹੇ ਯੂਏਈ ਨਾਗਰਿਕਾਂ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਦੁਬਈ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਦੁਬਈ | ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੇਸ਼ ਵਿੱਚ ਦਾਖਲ ਹੋਣ ਦੇ ਨਵੇਂ ਨਿਯਮ ਜਾਰੀ ਕੀਤੇ, ਜਿਨ੍ਹਾਂ ਅਨੁਸਾਰ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦੁਬਈ ਵਿੱਚ ਦਾਖਲ ਹੋਣ...
ਜਲੰਧਰ | ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਅਗਸਤ ਮਹੀਨੇ ਦੇ ਅੰਤ ਤੱਕ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਿੱਚ ਸਮੁੱਚੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਮੁਕੰਮਲ ਕੋਵਿਡ ਟੀਕਾਕਰਨ (ਦੋਵੇਂ ਖੁਰਾਕਾਂ) ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾਲ...
ਨਵੀਂ ਦਿੱਲੀ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਵਾਦਪੂਰਨ ਖੇਤੀ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਲਈ ਸਬੰਧਤ ਕਾਨੂੰਨ 'ਚ ਸੋਧ ਕਰਨ ਵਾਸਤੇ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਬੀਤੀ ਸ਼ਾਮ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ 2 ਵੱਖ-ਵੱਖ...
ਲੁਧਿਆਣਾ | ਲੁਧਿਆਣਾ ਦੇ ਆਰ ਕੇ ਰੋਡ ਨੇੜੇ ਇੱਕ 3 ਮੰਜ਼ਿਲਾ ਬਿਲਡਿੰਗ ਡਿੱਗ ਗਈ, ਜਿਸ ਨਾਲ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ। ਇਸ ਦੌਰਾਨ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਿਲਡਿੰਗ ਹੇਠਾਂ ਕਿੰਨੇ ਲੋਕ ਦੱਬੇ ਹੋਏ ਹਨ। ਹਾਦਸੇ ਦਾ ਸ਼ਿਕਾਰ ਹੋਈ ਬਿਲਡਿੰਗ 'ਚ ਕੁਝ ਸਮਾਂ ਪਹਿਲਾਂ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਹੁਸ਼ਿਆਰਪੁਰ ਸ਼ਹਿਰ ਦੀ ਪੁਲਿਸ ਨੂੰ ਲੱਗਦਾ ਆਮ ਲੋਕਾਂ ਦੀ ਸੁਰੱਖਿਆ ਨਾਲ ਕੋਈ ਲੈਣ-ਦੇਣ ਨਹੀਂ ਹੈ। ਰਾਤ ਦੀ ਥਾਂ ਹੁਣ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ ਅਤੇ ਬੇਖੌਫ਼ ਘੁੰਮਦੇ ਚੋਰਾਂ ਦੇ ਕਾਰਨਾਮੇ ਦੇਖ ਕੇ ਤਾਂ ਇਹੀ ਲੱਗਦਾ ਹੈ। ਬੀਤੇ ਦਿਨਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਚੱਲਦਿਆਂ ਅੱਜ ਇਕ ਵਾਰ ਫਿਰ ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਮਾਊਂਟ ਕਾਰਮਲ ਸਕੂਲ ਨਾਲ...
ਚੰਡੀਗੜ੍ਹ | ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 34 ਤੋਂ 38 ਅਤੇ ਘੱਟੋ-ਘੱਟ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਰਹਿ...
- Advertisement -

MOST POPULAR