Saturday, September 26, 2026
Home Blog Page 1830
ਮਜੀਠਾ | ਪਿੰਡ ਕੱਥੂਨੰਗਲ ਖੁਰਦ 'ਚ ਵੀਡੀਓ ਬਣਾਉਂਦੇ ਸਮੇਂ 16 ਸਾਲਾ ਲੜਕੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕਰਨਦੀਪ ਸਿੰਘ ਆਪਣੇ ਗੁਆਂਢੀ ਗੁਰਮੇਜ ਸਿੰਘ ਦੀ 12 ਬੋਰ ਦੋਨਾਲੀ ਨਾਲ ਵੀਡੀਓ ਬਣਾ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਕਰਨਦੀਪ ਨੂੰ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਬੱਚਿਆਂ ਦੇ ਡਾਕਟਰ 'ਤੇ ਇੱਕ ਜੋੜੇ ਨੇ ਪੈਸੇ ਨਾ ਮੋੜਨ ਦੇ ਦੋਸ਼ ਲਾਏ ਹਨ। ਪੀੜਤ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਡਾ. ਰਾਜਿੰਦਰ ਬਾਂਸਲ ਅਤੇ ਉਸ ਦੀ ਪਤਨੀ ਵੱਲੋਂ ਮੇਰੇ 85...
ਮੋਗਾ (ਤਨਮਯ) | ਪੰਜਾਬ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਵਾਰ ਕੋਰੋਨਾ ਨੇ ਸਰਕਾਰੀ ਸਕੂਲਾਂ ਵਿੱਚ ਦਸਤਕ ਦਿੱਤੀ ਹੈ। ਜੇ ਗੱਲ ਕਰੀਏ ਪੂਰੇ ਸੂਬੇ ਦੀ ਤਾਂ ਹੁਣ ਤੱਕ ਲਗਭਗ 30 ਤੋਂ ਉੱਪਰ ਸਰਕਾਰੀ ਸਕੂਲਾਂ ਦੇ ਬੱਚੇ ਪਾਜ਼ੇਟਿਵ ਆ ਚੁੱਕੇ ਹਨ, ਦੂਜੇ ਪਾਸੇ ਮੋਗਾ ਵਿੱਚ ਹੁਣ ਤੱਕ ਸਰਕਾਰੀ ਸਕੂਲਾਂ ਦੇ ਕੁੱਲ 6 ਬੱਚੇ ਕੋਰੋਨਾ...
ਚੰਡੀਗੜ੍ਹ | ਪੰਜਾਬ ਪੁਲਿਸ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ 'ਚ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ 2 ਹੈਂਡ ਗ੍ਰਨੇਡ, 1 ਪਿਸਤੌਲ (9 MM) ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਇਹ ਅੱਤਵਾਦੀ ਯੂਕੇ ਦੇ ਇਕ ਅੱਤਵਾਦੀ ਸੰਗਠਨ ਨਾਲ ਜੁੜੇ ਦੱਸੇ ਜਾ ਰਹੇ ਹਨ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ...
ਜਲੰਧਰ | ਬਲੀਵਰਜ਼ ਈਸਟਰਨ ਚਰਚ ਪਿੰਡ ਨੰਗਲ ਜਮਾਲਪੁਰ ਜਲੰਧਰ ਵਿਖੇ ਪਾਸਟਰ ਤਜਿੰਦਰ ਸਿੰਘ ਵੱਲੋਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿੰਡ ਨੂਰਪੁਰ ਦੇ ਪੰਚ ਮਨਜ਼ੂਰ ਭੱਟੀ ਅਤੇ ਪਿੰਡ ਨਿਊ ਹਰਗੋਬਿੰਦ ਨਗਰ ਦੀ ਪੰਚ ਸੀਮਾ ਦੇਵੀ ਹਾਜ਼ਰ ਹੋਏ। ਮੁੱਖ ਮਹਿਮਾਨਾਂ ਨੇ ਝੰਡਾ ਲਹਿਰਾਇਆ ਤੇ ਰਾਸ਼ਟਰੀ ਗਾਨ ਗਾਇਆ। ਉਨ੍ਹਾਂ ਹਾਜ਼ਰੀਨ ਨੂੰ ਅਜ਼ਾਦੀ ਦਿਵਸ ਬਾਰੇ ਜਾਗਰੂਕ ਕੀਤਾ। ਸੰਗਤ ਨੂੰ ਪਾਸਟਰ ਤਜਿੰਦਰ...
ਕਰਤਾਰਪੁਰ | ਪਿੰਡ ਕਾਲਾ ਬਾਹੀਆਂ ਦੇ ਖੇਤਾਂ 'ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਤੇ ਥਾਣਾ ਮੁਖੀ ਅਰੁਣ ਮੁੰਢਨ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਜਲੰਧਰ ਦੇ ਥਾਣਾ ਡਵੀਜ਼ਨ ਨੰ. 8  'ਚ ਦਰਜ ਇਕ ਪ੍ਰਵਾਸੀ ਮਜ਼ਦੂਰ ਦੀ ਗੁੰਮਸ਼ੁਦਗੀ ਸਬੰਧੀ ਮਾਮਲਾ ਹੱਲ ਹੋ ਗਿਆ ਹੈ, ਜੋ ਕਿ...
ਨਵੀਂ ਦਿੱਲੀ | ਅਫਗਾਨਿਸਤਾਨ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ, ਉਸ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਹੋਰ ਚੋਟੀ ਦੇ ਅਮਰੀਕੀ ਅਧਿਕਾਰੀ ਹੈਰਾਨ-ਪ੍ਰੇਸ਼ਾਨ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸੀਐੱਨਐੱਨ ਨੂੰ ਅਫ਼ਗਾਨ ਫੌਜ ਦਾ ਹਵਾਲਾ ਦਿੰਦਿਆਂ ਕਿਹਾ, "ਅਸੀਂ ਦੇਖਿਆ ਕਿ ਅਫ਼ਗਾਨ ਫੌਜ ਦੇਸ਼ ਦੀ ਰੱਖਿਆ ਕਰਨ ਵਿੱਚ ਅਸਮਰੱਥ ਰਹੀ ਤੇ ਇਹ...
ਚੰਡੀਗੜ੍ਹ | ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਅੱਜ ਤੋਂ ਫਿਰ ਸਖਤੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਅੱਜ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਅੱਜ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਜਾਂ ਆਰਟੀ-ਪੀਸੀਆਰ ਦੀ ਨੈਗੇਟਿਵ (RT-PCR) ਰਿਪੋਰਟ ਲਾਜ਼ਮੀ ਹੋ ਗਈ ਹੈ।...
ਜਲੰਧਰ | ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਕੋਵਿਡ ਸਬੰਧੀ ਹੇਠ ਲਿਖੀਆਂ ਪਾਬੰਦੀਆਂ/ਹਦਾਇਤਾਂ ਜਾਰੀ ਕੀਤੀਆਂ ਹਨ- ਸਿਰਫ ਉਹ ਯਾਤਰੀ ਜਿਨ੍ਹਾਂ ਨੇ ਦੋਵੇਂ ਟੀਕੇ ਲਗਾਏ ਹਨ ਜਾਂ ਜਿਨ੍ਹਾਂ ਕੋਲ ਪਿਛਲੇ 72 ਘੰਟਿਆਂ ਦੀ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਹੈ, ਨੂੰ ਹੀ ਜ਼ਿਲ੍ਹਾ ਜਲੰਧਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਇਕੱਠ ਦੌਰਾਨ ਘਰ ਦੇ ਅੰਦਰ 150 ਅਤੇ ਬਾਹਰ...
ਪਠਾਨਕੋਟ | ਕਰੀਬ 2 ਹਫ਼ਤੇ ਪਹਿਲਾਂ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਏ ਆਰਮੀ ਹੈਲੀਕਾਪਟਰ ਦੇ 2 ਪਾਇਲਟਾਂ 'ਚੋਂ ਇੱਕ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਦੂਜੇ ਪਾਇਲਟ ਦੀ ਲਾਸ਼ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹੈ। ਇੱਕ ਸੂਤਰ ਨੇ ਕਿਹਾ, “ਲੈਫਟੀਨੈਂਟ ਕਰਨਲ ਏਐੱਸ ਬਾਠ ਦੀ ਮ੍ਰਿਤਕ ਦੇਹ 75.9 ਮੀਟਰ ਦੀ...
- Advertisement -

MOST POPULAR